Saturday, October 24, 2026

ਸਮਰਾਲਾ ਵਿਖੇ 71ਵਾਂ ਐਨ.ਸੀ.ਸੀ ਦਿਵਸ ਮਨਾਇਆ ਗਿਆ

ਸਮਰਾਲਾ, 26 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਕਮਾਂਡਿੰਗ ਅਫ਼ਸਰ ਕਰਨਲ ਵਿਜੈਦੀਪ ਸਿੰਘ, ਪ੍ਰਬੰਧ ਅਫ਼ਸਰ ਕਰਨਲ PPNJ2611201917ਮਨਜੀਤ ਸਿੰਘ ਅਤੇ ਸੂਬੇਦਾਰ ਮੇਜਰ ਰਣਜੀਤ ਸਿੰਘ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਅਤੇ ਆਈ.ਟੀ.ਆਈ. ਸਮਰਾਲਾ ਦੇ ਐਨ.ਸੀ.ਸੀ ਕੈਡਿਟਾਂ ਵਲੋਂ ਸਾਂਝੇ ਤੌਰ ‘ਤੇ 71ਵਾਂ ਐਨ.ਸੀ.ਸੀ ਦਿਵਸ 2019 ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਤੇ ਆਈ.ਟੀ.ਆਈ ਦੇ ਪ੍ਰਿੰਸੀਪਲ ਹਰਮਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਕੈਡਿਟਾਂ ਵੱਲੋਂ ਵੱਖ-ੱਵੱਖ ਗਤੀਵਿਧੀਆਂ ਦੇ ਅਧੀਨ ਪੋਸਟਰ ਤੇ ਪੇਂਟਿੰਗ ਮੁਕਾਬਲੇ, ਸੈਮੀਨਾਰ ਤੇ ਨੁਕੜ ਨਾਟਕ ਕਰਵਾਇਆ ਗਿਆ।ਵਾਤਾਵਰਨ ਬਚਾਉਣ ਅਤੇ ਪਰਾਲੀ ਨਾ ਸਾੜਨ ਸਬੰਧੀ ਕੈਡਿਟਾਂ ਨੂੰ ਸਹੰੁ ਚੁਕਾਉਂਦੇ ਹੋਏ ਸ਼ਹਿਰ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ।ਸਮਾਗਮ ਦੌਰਾਨ ਸਕੂਲ ਦੇ ਚਾਰ ਸਰਵੋਤਮ ਕੈਡਿਟਾਂ ਮਨਪ੍ਰੀਤ ਸਿੰਘ, ਨਵਰਾਜ ਸਿੰਘ, ਸਤਵੀਰ ਸਿੰਘ ਅਤੇ ਮੋਹਿਤ ਭੱਟੀ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਦਾ ਪ੍ਰਬੰਧ ਅਤੇ ਦੇਖ ਰੇਖ ਲੈਫ਼ਟੀਨੈਂਟ ਜਤਿੰਦਰ ਕੁਮਾਰ ਅਤੇ ਤਨਵੀਰ ਸਿੰਘ ਨੇ ਕੀਤੀ।
             ਇਸ ਮੌਕੇ ਲੈਕਚਰਾਰ ਰਾਜੀਵ ਰਤਨ, ਗੁਰਮੀਤ ਸਿੰਘ, ਰਸ਼ਮੀ ਚੋਪੜਾ, ਸੰਦੀਪ ਕੌਰ, ਪ੍ਰਵੀਨ ਭਨੋਟ, ਮਨਜੀਤ ਕੌਰ, ਬਲਜਿੰਦਰ ਕੌਰ, ਕੰਚਨ ਬਾਲਾ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਇਕਬਾਲ ਸਿੰਘ, ਬਲਰਾਜ ਸਿੰਘ, ਕਮਲਪ੍ਰੀਤ ਕੌਰ, ਸੁਪਰਡੈਂਟ ਦੌਲਤ ਰਾਮ, ਜੀ.ਆਈ. ਸਤਨਾਮ ਸਿੰਘ ਤੋਂ ਇਲਾਵਾ  ਪਵਨਪ੍ਰੀਤ ਸਿੰਘ, ਤਰਵਿੰਦਰ ਸਿੰਘ, ਦਿਲਪ੍ਰੀਤ ਕੌਰ, ਸੁਖਦੀਪ ਕੌਰ, ਧਰਮਪਾਲ ਸਿੰਘ, ਮਨਦੀਪ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply