ਹਨੀ ਹੰਸ, ਹਰਮਨਜੋਤ ਬਾਠ, ਸਤਿੰਦਰ ਖੀਰਨੀਆਂ, ਸ਼ਿਵਲੀ ਤੇ ਜੈਦਕਾ ਦਾ ਕੀਤਾ ਵਿਸ਼ੇਸ਼ ਸਨਮਾਨ
ਸਮਰਾਲਾ, 26 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਮਾਣਕੀ ਵਿਖੇ ਯੂਥ ਵੈਲਫੇਅਰ ਕਲੱਬ ਮਾਣਕੀ, ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਪ੍ਰਵਾਸੀ ਭਾਰਤੀ ਅਮਨਦੀਪ ਸਿੰਘ ਬਾਠ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦਾ ਉਦਘਾਟਨ ਸਰਪੰਚ ਬਹਾਦਰ ਸਿੰਘ ਅਤੇ ਪੰਚ ਜਤਿੰਦਰ ਬਾਠ ਨੇ ਕੀਤਾ।ਗੁਰੂ ਨਾਨਕ ਬਲੱਡ ਬੈਂਕ ਲੁਧਿਆਣਾ ਵਲੋਂ ਪੁੱਜੀ ਡਾਕਟਰਾਂ ਦੀ ਟੀਮ ਨੇ 57 ਯੂਨਿਟ ਖੂਨ ਇਕੱਤਰ ਕੀਤਾ।ਇਲਾਕੇ ਦੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਨਾਲ ਖੂਨਦਾਨ ਕੀਤਾ।ਸਮਰਾਲਾ ਇਲਾਕੇ ਦੀਆਂ ਖੂਨਦਾਨੀ ਸਖਸ਼ੀਅਤਾਂ ਜਿਨ੍ਹਾਂ ਵਿੱਚ ਹਨੀ ਹੰਸ, ਸਤਿੰਦਰ ਸਿੰਘ ਖੀਰਨੀਆਂ, ਸ਼ਿਵ ਕੁਮਾਰ ਸ਼ਿਵਲੀ, ਇੰਦਰੇਸ਼ ਜੈਦਕਾ ਅਤੇ ਹਰਮਨਜੋਤ ਬਾਠ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਯੂਥ ਵੈਲਫੇਅਰ ਕਲੱਬ ਮਾਣਕੀ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਹੋਏ ਉਕਤ ਸ਼ਖੀਸ਼ਅਤਾਂ ਨੇ ਕਿਹਾ ਕਿ ਜੇਕਰ ਅੱਜ ਦੀ ਨੌਜਵਾਨੀ ਖੂਨਦਾਨ ਵਾਲੇ ਖੇਤਰ ਵਿੱਚ ਇਸੇ ਤਰ੍ਹਾਂ ਕੰਮ ਕਰਨ ਲੱਗ ਪਵੇ ਤਾਂ ਖੂਨ ਦੀ ਘਾਟ ਕਾਰਨ ਅਜ਼ਾਈਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪ੍ਰਵਾਸੀ ਵੀਰ ਅਮਨਦੀਪ ਸਿੰਘ ਬਾਠ ਨੇ ਕਲੱਬ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਕੇ, ਜਿਸ ਤਰ੍ਹਾਂ ਨੌਜਵਾਨਾਂ ਦਾ ਉਤਸ਼ਾਹ ਵਧਾਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ।
ਖੂਨਦਾਨ ਕੈਂਪ ਦੀ ਸਫਲਤਾ ਲਈ ਹਰਮਨ ਬਾਠ, ਪਾਰਸ ਸੋਫਤ, ਜੋਤ ਬਾਠ, ਪਰਦੀਪ ਬਾਠ, ਸੁਖਮਨ ਉਟਾਲ, ਗਗਨ ਬਾਠ, ਖਾਨ ਰਾਜੇਵਾਲ, ਮੱਖਣ ਹੰਸ, ਰਿੰਕੂ ਮਾਂਗਟ, ਸ਼ਗਨ ਉੁਟਾਲ, ਰਾਹੁਲ ਉਟਾਲ, ਜਗਦੀਪ ਬਾਠ, ਮੀਕਾ ਉਟਾਲ, ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਦਿਨ ਰਾਤ ਕੀਤੀ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …