ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲਾਂ ਦੀਆਂ 20ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਤਾਈਕਵਾਂਡੋ, ਚੈਸ, ਟੇਬਲ ਟੈਨਿਸ, ਰੋਪ ਸਕਿਪਿੰਗ (ਰੱਸੀ ਟੱਪਣ), ਬੈਡਮਿੰਟਨ ਅਤੇ ਫੈਨਸਿੰਗ ਦਾ ਉਦਘਾਟਨ ਸਮਾਰੋਹ ਜੀ.ਟੀ ਰੋਡ ਸਕੂਲ ਵਿਖੇ ਹੋਇਆ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਅਤੇ ਮੈਂਬਰ ਇੰਚਾਰਜ ਜੀ.ਟੀ ਰੋਡ ਸਕੂਲ ਭਾਗ ਸਿੰਘ ਅਣਖੀ ਅਤੇ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਰੰੰਭ ਸਕੂਲ ਸ਼ਬਦ ਨਾਲ ਹੋਇਆ।ਉਪਰੰਤ ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਈਆਂ’ ਆਖਿਆ। ਉਨਾਂ ਦੱਸਿਆ ਕਿ ਇਹ ਖੇਡਾਂ 25-27 ਨਵੰਬਰ ਤੱਕ ਕਰਵਾਈਆ ਜਾਣਗੀਆਂ। ਇਹਨਾਂ ਖੇਡਾਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਲਗਭਗ 700 ਵਿਦਿਆਰਥੀ ਭਾਗ ਲੈ ਰਹੇ ਹਨ। ਮੁੱਖ ਮਹਿਮਾਨ ਨਿਰਮਲ ਸਿੰਘ ਅਤੇ ਵਿਸ਼ੇਸ਼ ਮਹਿਮਾਨ ਭਾਗ ਸਿੰਘ ਅਣਖੀ ਨੇ ਗੁਬਾਰੇ ਉਡਾ ਕੇ ਖੇਡਾਂ ਦਾ ਆਰੰਭ ਕੀਤਾ।ਜੀ.ਟੀ ਰੋਡ ਸਕੂਲ ਦੀ ਖਿਡਾਰਣ ਪਰਨੀਤ ਕੌਰ +2 ਵਲੋਂ ਸਾਰੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਦੀ ਸਹੁੰ ਚੁਕਾਈ ਗਈ।ਸਮਾਗਮ ਦੌਰਾਨ ਪੰਜਾਬ ਦਾ ਲੋਕ ਨਾਚ ਭੰਗੜਾ, ਗਿੱਧਾ ਅਤੇ ਲੋਕ ਗੀਤ ਵੀ ਪੇਸ਼ ਕੀਤੇ ਗਏ ।
ਪ੍ਰੋਗਰਾਮ ਵਿੱਚ ਚੀਫ਼ ਖ਼ਾਲਸਾ ਦੀਵਾਨ ਤੋਂ ਜਸਪਾਲ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਪ੍ਰਿੰਸ, ਨਿਰੰਜਨ ਸਿੰਘ, ਮੋਹਨਜੀਤ ਸਿੰਘ ਭੱਲਾ, ਅਜੀਤ ਸਿੰਘ ਬਸਰਾ, ਸੰਤੋਖ ਸਿੰਘ ਸੇਠੀ, ਜੀ.ਟੀ ਰੋਡ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਆਹੂਜਾ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਕਿਰਨਜੋਤ ਕੌਰ, ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਹੋਏ।ਪ੍ਰਿੰਸੀਪਲ ਸ਼੍ਰੀਮਤੀ ਨਿਰਮਲ ਕੌਰ, ਸ਼੍ਰੀਮਤੀ ਜਸਪਾਲ ਕੌਰ, ਸ਼੍ਰੀਮਤੀ ਲਖਵਿੰਦਰ ਕੌਰ, ਸ਼੍ਰੀਮਤੀ ਜਸਵਿੰਦਰ ਪਾਲ ਕੌਰ, ਸ਼੍ਰੀਮਤੀ ਰੁਪਿੰਦਰ ਕੌਰ ਅਤੇ ਮਨਪ੍ਰੀਤ ਸਿੰਘ ਨੇ ਖੇਡਾਂ ਵਿੱਚ ਆਬਜ਼ਰਵਰ ਵਜੋਂ ਸ਼ਿਰਕਤ ਕੀਤੀ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …