Thursday, November 21, 2024

ਮੁਫਤ ਬਨਾਵਟੀ ਅੰਗ ਦਿੱਤੇ ਜਾਣ ਸਬੰਧੀ ਲਗਾਏ ਜਾਣਗੇ ਵਿਸ਼ੇਸ ਕੈਂਪ – ਡਿਪਟੀ ਕਮਿਸ਼ਨਰ

ਪਠਾਨਕੋਟ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅਲਿਮਕੋ ਕੰਪਨੀ ਵੱਲੋਂ ਦਿਵਿਆਂਗ ਲੋਕਾਂ ਨੂੰ ਬਨਾਵਟੀ ਅੰਗ PPNJ2611201920ਮੁੱਫਤ ‘ਚ ਲਗਾਉਣ ਸਬੰਧੀ ਜਿਲ੍ਹਾ ਪਠਾਨਕੋਟ ਦੇ ਹਰੇਕ ਬਲਾਕ ਵਿੱਚ ਵਿਸ਼ੇਸ ਕੈਂਪ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਵਲੋਂ ਕੈਂਪਾਂ ਦੋਰਾਨ ਲੋੜੀਂਦੇ ਕਾਰਜਾਂ ਲਈ ਵੱਖ-ਵੱਖ ਜਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
            ਜਿਲ੍ਹਾ ਸਮਾਜਿੱਕ ਤੇ ਸੁਰੱਖਿਆ ਅਫਸਰ ਆਸੀਸ ਇੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਅਲਿਮਕੋ ਕੰਪਨੀ ਵੱਲੋਂ 30 ਨਵੰਬਰ 2019 ਤੋਂ 6 ਦਸੰਬਰ 2019 ਤੱਕ ਜਿਲ੍ਹਾ ਪਠਾਨਕੋਟ ਦੇ ਹਰੇਕ ਬਲਾਕ ਵਿੱਚ ਉਪਰੋਕਤ ਕੈਂਪ ਲਗਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ ਵਿੱਚ 30 ਨਵੰਬਰ 2019 ਨੂੰ ਕੰਮਉਨਿਟੀ ਹਾਲ ਘਿਆਲਾ, 2 ਦਸੰਬਰ 2019 ਨੂੰ ਬਲਾਕ ਧਾਰ ਕਲ੍ਹਾ ਵਿਖੇ ਬੀ.ਡੀ.ਪੀ.ਓ ਦਫਤਰ ਧਾਰਕਲ੍ਹਾ ਵਿਖੇ, 3 ਦਸੰਬਰ 2019 ਨੂੰ ਬਮਿਆਲ ਬਲਾਕ ਵਿੱਚ ਬੀ.ਡੀ.ਪੀ.ਓ ਦਫਤਰ ਬਮਿਆਲ ਵਿਖੇ, 4 ਦਸੰਬਰ 2019 ਨੂੰ ਬਲਾਕ ਨਰੋਟ ਜੈਮਲ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਟੋਆ, 5 ਦਸੰਬਰ 2019 ਨੂੰ ਰੈਸਟ ਹਾਊਸ ਪੰਚਾਇਤ ਸਮਿਤੀ ਜਸਵਾਲੀ ਅਤੇ 6 ਦਸੰਬਰ 2019 ਨੂੰ ਬਲਾਕ ਸੁਜਾਨਪੁਰ ਦੇ ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਵਿਖੇ ਇਹ ਕੈਂਪ ਲਗਾਏ ਜਾਣਗੇ।ਇਸ ਵਾਰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਦਿਵਿਆਂਗ ਲੋਕਾਂ ਲਈ ਬਣਾਵਟੀ ਅੰਗਾਂ ਅਤੇ 60 ਸਾਲ ਦੀ ਉਮਰ ਤੋਂ ਜਿਆਦਾ ਸਿਟੀਜਨ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਰੂਰਤਾਂ ਨੋਟ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ 2020 ਦੋਰਾਨ ਇਹ ਅੰਗ ਅਤੇ ਹੋਰ ਸਮਾਨ ਜਰੂਰਤਮੰਦ ਲੋਕਾਂ ਨੂੰ ਵੰਡਿਆ ਜਾਵੇਗਾ।

           ਉਨ੍ਹਾਂ ਦੱਸਿਆ ਕਿ ਉਪਰੋਕਤ ਸਮਾਨ ਅਤੇ ਬਨਾਵਟੀ ਅੰਗਾਂ ਲਈ ਅਰਜੀ ਦੇਣ ਵਾਲੇ ਵਿਅਕਤੀ ਕੋਲ ਅਧਾਰ ਕਾਰਡ, ਅਮਦਨੀ ਸਰਟੀਫਿਕੇਟ ਜੋ ਪਿੰਡ ਦੇ ਸਰਪੰਚ/ਤਹਿਸੀਲਦਾਰ/ਬੀ.ਡੀ.ਪੀ.ਓ ਵੱਲੋਂ ਜਾਰੀ ਕੀਤਾ ਹੋਵੇ ਜਾ ਇੱਕ ਮਹੀਨੇ ਦੀ ਅਮਦਨ 15 ਹਜਾਰ ਤੋਂ ਜਿਆਦਾ ਨਾ ਹੋਵੇ।ਉਨ੍ਹਾਂ ਦੱਸਿਆ ਕਿ ਦਿਵਿਆਂਗ ਲੋਕਾਂ ਕੋਲ ਅਰਜੀ ਦੇਣ ਲਈ ਐਸ.ਐਮ.ਓ ਜਾ ਸੀ.ਐਮ.ਓ ਵੱਲੋਂ ਦਿੱਤਾ ਸਰਟੀਫਿਕੇਟ ਹੋਣਾ ਚਾਹੀਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply