Friday, September 18, 2026

ਸੁਖਵਿੰਦਰ ਸ਼ਰਮਾ ਭਾਜਪਾ ਮੰਡਲ ਚੀਮਾ ਦੇ ਪ੍ਰਧਾਨ ਚੁਣੇ ਗਏ

ਚੀਮਾਂ ਮੰਡੀ/ਲੌਂਗੋਵਾਲ, 26 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਵਲੋਂ ਮਿਸ਼ਨ 2022 ਦੀਆਂ PPNJ2611201929ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।ਇਸੇ ਲੜੀ ਦੇ ਤਹਿਤ ਭਾਜਪਾ ਮੰਡਲ ਚੀਮਾ ਦੇ ਪ੍ਰਧਾਨ ਦੀ ਚੋਣ ਸੂਬਾ ਕਮੇਟੀ ਮੈਂਬਰ ਜੀਵਨ ਬਾਂਸਲ, ਪਰਮਜੀਤ ਕੁਮਾਰ ਮੱਟੂ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਸੁਖਵਿੰਦਰ ਸਰਮਾ ਨੂੰ ਮੰਡਲ ਪ੍ਰਧਾਨ ਨਿਯੁੱਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੂਥ ਪੱਧਰ ‘ਤੇ ਆਪਣੀ ਟੀਮ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ।ਇਸ ਮੌਕੇ ਭਾਜਪਾ ਜਿਲ੍ਹਾ ਜਰਨਲ ਸਕੱਤਰ ਜਗਮਿੰਦਰ ਸੈਣੀ, ਜਿਲ੍ਹਾ ਸੰਗਰੂਰ 2 ਦੇ ਸਕੱਤਰ ਸ਼ਿਸ਼ਨਪਾਲ ਗਰਗ, ਸੰਜੀਵ ਜਿੰਦਲ, ਸਤਨਾਮ ਸਿੰਘ, ਕੇਵਲ ਕਿਰਸਨ ਕੁਮਾਰ ਹੀਰੋ ਕਲਾਂ ਵਾਲੇ, ਦਰਸ਼ਨ ਸਿੰਘ, ਕਾਕਾ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ  ਸਨ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply