ਭੀਖੀ, 27 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਐਨ.ਐਸ.ਕਿਓ.ਐਫ ਤਹਿਤ ਚੱਲ ਰਹੇ ਵੋਕੇਸ਼ਨਲ ਕੋਰਸ ਦੇ ਸਬੰਧੀ ਪ੍ਰਿੰਸੀਪਲ ਅੰਜਨਾ ਧੀਮਾਨ ਦੀ
ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ (ਲੜਕੇੇ) ਭੀਖੀ ਦੇ ਆਈ.ਟੀ.ਦੇ ਵਿਦਿਆਰਥੀਆਂ ਨੇ ਮੈਕ ਇੰਸਟੀਟਿਊਟ ਚੰਡੀਗੜ੍ਹ ਵਿਖੇ ਇੰਡਸਟਰੀ ਦਾ ਦੌਰਾ ਕੀਤਾ।ਇੰਸਟੀਟਿਊਟ ਦੇ ਅਜੈ ਕੁਮਾਰ, ਮਨੀਸ਼ ਕੁਮਾਰ ਅਤੇ ਵਰੁਨ ਨੇ ਵਿਦਿਆਰਥੀਆਂ ਨੂੰ ਵਿਸਥਾਰਪੂਵਕ ਵੀ.ਐਫ.ਐਕਸ, ਗ੍ਰਾਫਿਕਸ, ਐਨੀਮੇਸ਼ਨ, ਵੀਡੀਓ ਅਤੇ ਆਡੀਓ ਆਡੀਟਿੰਗ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਇਨਫੋਰਮੈਸ਼ਨ ਟੈਕਨਲੌਜੀ ਦੀ ਮਹੱਤਤਾ ਤੇ ਰੋਜ਼ਾਨਾ ਜਿੰਦਗੀ ਇਸ ਦੀ ਜਰੂਰਤ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਤੇ ਨਾਲ ਵੀ.ਐਫ.ਐਕਸ, ਗ੍ਰਾਫਿਕਸ, ਐਨੀਮੇਸ਼ਨ ਆਦਿ ਰਾਹੀਂ ਆਪਣਾ ਕਰੀਅਰ ਬਨਾਉਂਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਯਾਦਵਿੰਦਰ ਸਿੰਘ, ਨਾਇਬ ਸਿੰਘ ਤੇ ਵਰਿੰਦਰ ਕੁਮਾਰ (ਵੋਕੇ ਟੀਚਰ) ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media