ਲੌਂਗੋਵਾਲ, 27 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਫੌਜੀ ਜਵਾਨ ਮਨਪ੍ਰੀਤ ਸਿੰਘ ਦੇ ਜੰਮੂ ਕਸ਼ਮੀਰ ਵਿਖੇ ਬਰਫੀਲੀਆਂ
ਪਹਾੜੀਆ ਵਿੱਚ ਕੜਾਕੇ ਦੀ ਠੰਡ ਤੁਫਾਨਾਂ ਅਤੇ ਡਿੱਗਦੇ ਗਲੇਸ਼ੀਆਰਾਂ ਦੌਰਾਨ ਦੇਸ਼ ਦੀ ਰੱਖਿਆ ਕਰਦੇ ਹੋਏ ਬਰਫ ਚ ਦਬਣ ਕਾਰਨ ਸ਼ਹੀਦ ਹੋ ਜਾਣ ਦਾ ਸਮਾਚਾਰ ਹੈ ਅਤੇ ਜਿਓਂ ਹੀ ਇਹ ਖਬਰ ਕਸਬੇ ਵਿੱਚ ਪਹੁੰਚੀ ਤਾਂ ਸੋਗ ਦੀ ਲਹਿਰ ਦੌੜ ਗਈ ਅਤੇ ਮਿਤ੍ਰਕ ਦੇ ਮਾਂ-ਬਾਪ, ਭੈਣ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਰੋ-ਰੋ ਕੇ ਕਮਲੇ ਹੋ ਗਏ।
ਜਾਣਕਾਰੀ ਅਨੁਸਾਰ ਉਕਤ ਘਟਨਾ ਬਾਰੇ ਸਰਕਾਰੀ ਤੌਰ ਤੇ ਭਾਵੇਂ ਅਜੇ ਕੋਈ ਸੂਚਨਾ ਪਰਿਵਾਰ ਤੱਕ ਨਹੀਂ ਪਹੁੰਚੀ, ਪਰ ਫੌਜੀ ਜਵਾਨ ਦੇ ਨੇੜਲੇ ਦੋਸਤਾਂ ਨੇ ਫੋਨ ਤੇ ਹੀ ਇਹ ਦੁੱਖਦਾਈ ਖਬਰ ਪਰਿਵਾਰ ਤੱਕ ਪਹੁੰਚਾਈ।ਨਮੋਲ ਰੋਡ ਤੇ ਰਹਿਣ ਵਾਲੇ ਪਿਆਰਾ ਸਿੰਘ ਢੱਡੇ ਦਾ ਪੋਤਰਾ ਮਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਜੋ ਕਿ 20 ਮਹੀਨੇ ਪਹਿਲਾਂ ਬੜੇ ਚਾਵਾਂ ਨਾਲ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿਚ ਭਰਤੀ ਹੋਇਆ ਸੀ, ਮਨਪ੍ਰੀਤ ਦੀ ਮੌਤ ਗਲੇਸ਼ੀਅਰ ਡਿੱਗਣ ਕਾਰਨ ਹੋਈ ਹੈ ਜਾਂ ਆਕਸੀਜਨ ਦੀ ਘਾਟ ਕਾਰਨ ਹੋਈ ਹੈ, ਇਸ ਬਾਰੇ ਫੌਜ ਦੀ ਸੂਚਨਾ ਆਉਣ ਤੋਂ ਬਾਅਦ ਸਪੱਸ਼ਟ ਹੋ ਸਕੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media