ਸੰਗਰੂਰ/ ਲੌਂਗੋਵਾਲ, 27 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੈਨਿਕ ਬੋਰਡ ਸੰਗਰੂਰ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ
ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਸੈਨਿਕ ਬੋਰਡ ਦੀ ਫਲੈਗ ਡੇਅ ਫੰਡ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸੈਨਿਕ ਭਲਾਈ ਅਫ਼ਸਰ-ਕਮ-ਸਕੱਤਰ ਜਿਲ੍ਹਾ ਸੈਨਿਕ ਬੋਰਡ ਵਿੰਗ ਕਮਾਂਡਰ (ਰਿਟਾ.) ਰਜਵੰਤ ਸਿੰਘ ਨੇ ਦੱਸਿਆ ਕਿ ਬੀਤੀ 18 ਨਵੰਬਰ ਨੂੰ ਉਪਰੇਸ਼ਨ ਮੇਘਦੂਤ ਦੌਰਾਨ ਸ਼ਹੀਦ ਹੋਏ ਸਿਪਾਹੀ ਵੀਰਪਾਲ ਸਿੰਘ (3 ਪੰਜਾਬ), ਵਾਸੀ ਪਿੰਡ ਤੇ ਡਾਕਖਾਨਾ ਗੁਆਰਾ, ਤਹਿਸੀਲ ਮਲੇਰਕੋਟਲਾ ਦੇ ਘਰ ਦੇ ਨਾਜ਼ੁਕ ਹਾਲਾਤਾਂ ਨੂੰ ਦੇਖਦੇ ਹੋਏ ਫਲੈਗ ਡੇਅ ਫੰਡ `ਚੋਂ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਸ਼ਹੀਦ ਦੇ ਮਾਤਾ ਜੀ ਨੂੰ ਜਿਲ੍ਹਾ ਪੱਧਰੀ ਫਲੈਗ ਡੇਅ ਫੰਡ ਵਿੱਚੋਂ 25 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ।ਜਿਲ੍ਹਾ ਸੈਨਿਕ ਬੋਰਡ ਦੀ ਐਡਮਨਿਸਟ੍ਰੇਟਿਵ ਕਮੇਟੀ ਵੱਲੋਂ ਮਾਲੀ ਸਹਾਇਤਾ ਦੇਣ ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਫਲੈਗ ਡੇਅ ਫੰਡ ਦੇ ਨਿਯਮਾਂ ਅਨੁਸਾਰ ਦਰੁੱਸਤ ਪਾਇਆ ਗਿਆ।ਮੀਟਿੰਗ ਦੌਰਾਨ ਬੋਰਡ ਦੇ ਉਪ ਪ੍ਰਧਾਨ-ਕਮ-ਗਰੁੱਪ ਕੈਪ. (ਰਿਟਾ.) ਬੀ.ਐਸ ਕੈਲੇ, ਸਰਦਾਰਾ ਸਿੰਘ ਆਦਿ ਵੀ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media