ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਅਤੇ ਉੱਘੇ ਵਿਗਿਆਨੀ ਪ੍ਰੋ. ਸਵਪਨਦੀਪ ਸਿੰਘ ਚਿਮਨੀ ਵੱਲੋਂ ਵਿਦੇਸ਼ੀ ਵਿਗਿਆਨੀਆਂ ਨਾਲ ਮਿਲ ਕੇ ਇਕ ਪੁਸਤਕ ਲਿਖੀ ਹੈ ਜੋ ਕਿ ਵਿਗਿਆਨੀਆਂ ਨੂੰ ਮਾਰੂ ਬੀਮਾਰੀਆਂ ਦੇ ਇਲਾਜ ਲਈ ਨਵੀਆਂ ਦਵਾਈਆਂ ਦੀ ਖੋਜ ਵਾਸਤੇ ਮਦਦ ਕਰੇਗੀ।ਇਹ ਪੁਸਤਕ ਖੋਜਾਰਥੀਆਂ ਅਤੇ ਅਧਿਆਪਕਾਂ ਲਈ ਵੀ ਵਧੇਰੇ ਖੋਜ ਕਰਨ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।
ਇਹ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ. ਸਵਪਨਦੀਪ ਸਿੰਘ ਚਿਮਨੀ, ਇਟਲੀ ਦੀ ਕਲਾਬਿਰੀਆ ਯੂਨੀਵਰਸਿਟੀ ਦੇ ਡਾ. ਰਿਨਾਟੋ ਦਲਪੋਚੋ, ਇੰਗਲੈਂਡ ਦੀ ਸਾਊਥਹੈਂਪਟਨ ਯੂਨੀਵਰਸਿਟੀ ਤੋਂ ਡਾ. ਰੈਮੋਨ ਰਾਇਓ ਟੌਰਿਸ ਅਤੇ ਐਕਸੀਮਾਰਸਿਲੀ ਯੂਨੀਵਰਸਿਟੀ, ਫਰਾਂਸ ਤੋਂ ਪ੍ਰੋਫੈਸਰ ਹੈਲਨੀ ਪੈਲਾਸਿਰੀ ਵੱਲੋਂ ਸਾਂਝੇ ਰੂਪ ਵਿਚ ਲਿਖੀ ਗਈ ਹੈ।
ਪੁਸਤਕ ਬਾਰੇ ਹੋਰ ਜਾਣਕਾਰੀ ਦਿੰਦਿਆਂ ਪ੍ਰੋ. ਸਵਪਨਦੀਪ ਸਿੰਘ ਨੇ ਦੱਸਿਆ ਕਿ ਮੌਜੂਦਾ ਦੌਰ ਵਿਚ ਬਹੁਤ ਸਾਰੀਆਂ ਬੀਮਾਰੀਆਂ ਸਾਡੇ ਸਮਾਜ ਲਈ ਘਾਤਕ ਸਿੱਧ ਹੋ ਰਹੀਆਂ ਹਨ ਅਤੇ ਇਹ ਪੁਸਤਕ ਐਚ.ਆਈ.ਵੀ ੴਹਟਟਪ://ੳੇਚ.ੳਾੲ.ਿਵ/ਿ, ਕੈਂਸਰ, ਡਾਇਬਟੀਜ਼ ਆਦਿ ਮਾਰੂ ਬੀਮਾਰੀਆਂ ਦੇ ਇਲਾਜ ਲਈ ਨਵੀਆਂ ਦਵਾਈਆਂ ਦੀ ਖੋਜ ਵਾਸਤੇ ਵਿਗਿਆਨੀਆਂ ਦੀ ਮਦਦ ਕਰੇਗੀ।
ਇਥੇ ਵਰਣਨਯੋਗ ਹੈ ਕਿ ਪ੍ਰੋ. ਚਿਮਨੀ ਦੇ ਇਸ ਤੋਂ ਪਹਿਲਾਂ 125 ਤੋਂ ਵੱਧ ਖੋਜ ਪਰਚੇ ਵੱਖ ਵੱਖ ਮਿਆਰੀ ਜਰਨਲਾਂ ਵਿਚ ਛਪ ਚੁੱਕੇ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਉਪਲਬਧੀ `ਤੇ ਵਧਾਈ ਦਿੱਤੀ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media