Saturday, September 12, 2026

ਯੂਨੀਵਰਸਿਟੀ ਵਿਖੇ ਅੰਤਰ-ਕਾਲਜ ਵਾਲੀਬਾਲ (ਲੜਕੀਆਂ) ਚੈਂਪੀਅਨਸ਼ਿਪ ਸੰਪਨ

ਏ ਡਿਵੀਜ਼ਨ ‘ਚ ਕੇ.ਐਮ.ਕਾਲਜ ਜਲੰਧਰ ਅਤੇ ਬੀ ‘ਚ ਪੰਡਿਤ ਐਮ.ਐਲ.ਐਸ.ਡੀ ਕਾਲਜ ਗੁਰਦਾਸਪੁਰ ਅੱਵਲ

PPNJ3011201907ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਲੀਬਾਲ ਖੇਡ ਮੈਦਾਨ ਵਿਚ ਸੰਪੰਨ ਹੋਈ ਅੰਤਰ-ਕਾਲਜ ਵਾਲੀਬਾਲ (ਲੜਕੀਆਂ) ਚੈਂਪੀਅਨਸ਼ਿਪ ਦੇ ਏ ਡਿਵੀਜ਼ਨ ਵਿਚ ਕੇ.ਐਮ.ਵੀ ਕਾਲਜ ਜਲੰਧਰ ਅਤੇ ਬੀ ਡਿਵੀਜ਼ਨ ਵਿਚ ਪੰਡਿਤ ਐਮ.ਐਲ.ਐਸ.ਡੀ ਕਾਲਜ ਫਾਰ ਵਿਮਨ, ਗੁਰਦਾਸਪੁਰ ਨੇ 9-9 ਅੰਕ ਪ੍ਰਾਪਤ ਕਰਕੇ ਇਸ ਚੈਂਪੀਅਨਸ਼ਿਪ ਨੂੰ ਜਿੱਤ ਲਿਆ।
ਯੂਨੀਵਰਸਿਟੀ ਦੇ ਸਪੋਰਟਸ ਵਿਭਾਗ ਦੇ ਮੁੱਖੀ, ਡਾ. ਸੁਖਦੇਵ ਸਿੰਘ ਨੇ ਚੈਂਪੀਅਨਸ਼ਿਪ ਨੇ ਦੱਸਿਆ ਕਿ ਏ ਡਿਵੀਜ਼ਨ ਵਿੱਚ ਦੂਜਾ ਸਥਾਨ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਅਤੇ ਤੀਜਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਪ੍ਰਾਪਤ ਕੀਤਾ।ਬੀ ਡਿਵੀਜ਼ਨ ਵਿਚ ਖਾਲਸਾ ਫਿਜ਼ੀਕਲ ਐਜੂਕੇਸ਼ਨ ਕਾਲਜ, ਹੇਅਰ ਨੇ ਦੂਜਾ ਅਤੇ ਐਸ.ਐਨ ਕਾਲਜ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply