ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਂਗਰਸ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਜਨਮ ਦਿਨ ਵਿਧਾਨ ਸਭਾ ਯੂਥ ਕਾਂਗਰਸ
ਸੰਗਰੂਰ ਦੇ ਨਵ-ਨਿਯੁਕਤ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਫਾਟਕ ਨੇੜੇ ਝੁੱਗੀ ਝੌਂਪੜੀ ਵਿੱਚ ਜਾ ਕੇ ਉਨਾਂ ਦੇ ਬੱਚਿਆਂ ਨਾਲ ਮਨਾਇਆ ਗਿਆ।ਕੇਕ ਕੱਟਣ ਦੀ ਰਸਮ ਝੁੱਗੀ ਵਾਲਿਆਂ ਦੀ ਨੰਨੀ ਬੱਚੀ ਸੋਨੀਆ ਰਾਣੀ ਵਲੋਂ ਨਿਭਾਈ ਗਈ।ਜਿਲਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਅਰਾਧਨਾ ਕਾਂਗੜਾ, ਸੁਖਵਿੰਦਰ ਕੌਰ ਧੂਰੀ ਅਤੇ ਬੇਬੀ ਕੌਰ ਦੋਵੇਂ ਜਿਲਾ ਜਨਰਲ ਸਕੱਤਰ ਇਸ ਸਮੇਂ ਹਾਜ਼ਰ ਸਨ।ਇਸ ਸਮੇਂ ਸੋਨੀਆ ਗਾਂਧੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਕਾਮਾਨ ਕੀਤੀ ਗਈ।ਇਸ ਮੌਕੇ ਲਖਮੀਰ ਸਿੰਘ ਸੇਖੋਂ, ਜੋਨੀ ਗਰਗ, ਜਗਸੀਰ ਸਿੰਘ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media