Monday, August 24, 2026

30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਅੱਜ ਤੋਂ

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – 30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ 14 ਤੋਂ 20 ਦਸੰਬਰ ਤੱਕ ਗੁਰੂ PPNJ1412201906ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਹਾਕੀ ਸਟੇਡੀਅਮ ਦੇ ਵਿਚ ਕਰਵਾਇਆ ਜਾ ਰਿਹਾ ਹੈ ਤੇ ਇਸ ਦਾ ਉਦਘਾਟਨ 14 ਦਸੰਬਰ ਨੂੰ ਸ਼ਾਮ ਨੂੰ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਸਕੱਤਰ ਕੇ.ਡੀ ਪਰਾਸ਼ਰ ਨੇ ਦੱਸਿਆ ਕਿ ਇਹ ਟੂਰਨਾਮੈਂਟ ਭਾਰਤ ਦੇ ਦੂਜੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਲਾਲ ਬਹਾਦਰ ਜੀ ਦੀ ਯਾਦ ਦੇ ਵਿਚ 1991 ਤੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿਚ ਏਅਰ ਇੰਡੀਆ, ਐਨ.ਸੀ.ਓ.ਈ ਸੋਨੀਪਤ ਬਾਬਾ ਸਪੋਰਟਸ ਕਲੱਬ, ਹਾਕੀ ਚੰਡੀਗੜ੍ਹ, ਹਾਕੀ ਭੋਪਾਲ ਤੇ ਸਪੋਰਟਸ ਕਾਲਜ ਲਖਨੳੂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਏ ਤੇ ਦੂਜਾ ਇਨਾਮ 1 ਲੱਖ ਰੁਪਏ ਦਾ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਸਰਬੋਤਮ ਖਿਡਾਰੀ ਤੇ ਫੇਅਰ ਪਲੇਅ ਟਰਾਫੀ ਦਾ ਐਵਾਰਡ ਵੀ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਸਰਬੋਤਮ ਖਿਡਾਰੀ, ਟਾਪ ਸਕੋਰਰ ਆਫ ਦੀ ਟੂਰਨਾਮੈਂਟ ਦੀ ਚੋਣ ਲਈ ਬਿ੍ਰਗੇਡੀਅਰ ਉਲੰਪੀਅਨ ਹਰਚਰਨ ਸਿੰਘ ਤੇ ਕੌਮਾਂਤਰੀ ਹਾਕੀ ਖਿਡਾਰੀ ਅਜਿੰਦਰਪਾਲ ਸਿੰਘ ਦੀ ਚੋਣ ਕਮੇਟੀ ਬਣਾਈ ਗਈ ਹੈ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਤੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਡੀ.ਡੀ ਸਪੋਰਟਸ ‘ਤੇ ਕੀਤਾ ਜਾਵੇਗਾ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply