Tuesday, November 24, 2026

ਅਕੇਡੀਆ ਵਰਲਡ ਸਕੂਲ ਵਿਖੇ ਕਰਵਾਏ ਗਏ ਵਿਦਿਅਕ ਮੁਕਾਬਲੇ

ਸੁਨਾਮ, 14 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿਖੇ ਅੰਗਰੇਜ਼ੀ, ਹਿੰਦੀ, ਪੰਜਾਬੀ PPNJ1412201907ਬੋਲ-ਲਿਖਤ ਮੁਕਾਬਲੇ ਕਰਵਾਏ ਗਏ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇੰਨਾ ਮੁਕਾਬਲਿਆਂ ਦਾ ਮਕਸਦ ਬੱਚਿਆਂ ਦੀ ਭਾਸ਼ਾ ਸੰਬੰਧੀ ਰੁਚੀ ਪੈਦਾ ਕਰਨਾ ਸੀ।ਇੰਨਾਂ ਮੁਕਾਬਲਿਆਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ ਜਿਸ ਦੌਰਾਨ ਪਹਿਲੀ-ਦੂਜੀ ਜਮਾਤ ਦਾ ਗਰੁੱਪ-ਏ ਤੀਜੀ, ਚੌਥੀ, ਪੰਜਵੀਂ ਦਾ ਗਰੁੱਪ-ਬੀ 6ਵੀਂ, 7ਵੀਂ, 8ਵੀਂ ਦਾ ਗਰੁੱਪ-ਸੀ ਵਿੱਚ ਵੰਡਿਆ ਗਿਆ।ਜਿਸ ਵਿੱਚ ਅੰਗਰੇਜ਼ੀ ਬੋਲ-ਲਿਖਤ ਵਿਚੋਂ ਗਰੁੱਪ-ਏ `ਚੋਂ ਪਹਿਲਾਂ ਸਥਾਨ ਨਿਰਵੈਰ ਸਿੰਘ, ਦੂਜਾ ਅਸ਼ਮੀਤ ਕੌਰ, ਤੀਸਰਾ ਵਿਵੇਕ ਸਿੰਗਲਾ ਨੇ, ਗਰੁੱਪ-ਬੀ ਵਿਚੋਂ ਪਹਿਲਾਂ ਸਥਾਨ ਕਸ਼ਿਕਾ, ਦੂਜਾ ਹਰਨੂਰ ਸਿੰਘ ਨੇ, ਗਰੁੱਪ-ਸੀ ਵਿਚੋਂ ਪਹਿਲਾਂ ਸਥਾਨ ਨਵਨੀਤ ਕੌਰ, ਦੂਜਾ ਮਨੀ, ਸ਼ਾਨਵੀਰ ਸਿੰਘ, ਪ੍ਰਭਜੋਤ ਸਿੰਘ ਨੇ ਹਾਸਲ ਕੀਤਾ।ਹਿੰਦੀ ਬੋਲ-ਲਿਖਤ ਦੌਰਾਨ ਗਰੁੱਪ-ਏ ਵਿਚੋਂ ਪਹਿਲਾਂ ਸਥਾਨ ਸਹਿਜਦੀਪ ਸਿੰਘ ਨੇ, ਗਰੁੱਪ-ਬੀ ਵਿਚੋਂ ਪਹਿਲਾਂ ਸਥਾਨ ਸਮਨਦੀਪ ਕੌਰ, ਕਸ਼ਿਕਾ ਨੇ, ਗਰੁੱਪ-ਸੀ ਵਿਚੋਂ ਪਹਿਲਾਂ ਨਵਨੀਤ ਕੌਰ, ਅਰੁਨਜੋਤ ਕੌਰ ਨੇ, ਦੂਜਾ ਸਾਰੰਗਪ੍ਰੀਤ ਸਿੰਘ, ਮਨੀ ਨੇ ਹਾਸਲ ਕੀਤਾ।ਪੰਜਾਬੀ ਬੋਲ-ਲਿਖਤ ਵਿਚੋਂ (ਗਰੁੱਪ-ਏ) ਪਹਿਲਾਂ ਸਥਾਨ ਵਿਵੇਕ ਸਿੰਗਲਾ ਨੇ, ਦੂਜਾ ਸਥਾਨ ਨਿਰਵੈਰ ਸਿੰਘ ਅਤੇ ਸਮਰਪ੍ਰਤਾਪ ਸਿੰਘ ਨੇ, ਗਰੁੱਪ-ਬੀ ਵਿਚੋਂ ਸ਼ਮਨਪ੍ਰੀਤ ਕੌਰ ਨੇ, ਦੂਜਾ ਸਥਾਨ ਮਹਿਰੀਤ ਕੌਰ, ਸਤਿਅਮਜੋਤ ਕੌਰ, ਹਰਨੂਰ ਸਿੰਘ ਨੇ, ਗਰੁੱਪ-ਸੀ ਵਿਚੋਂ ਪਹਿਲਾਂ ਸਥਾਨ ਨਵਨੀਤ ਕੌਰ, ਦੂਜਾ ਸਥਾਨ ਸਾਰੰਗਪ੍ਰੀਤ ਸਿੰਘ, ਗੁਰਦਿੱਤ ਸਿੰਘ, ਲੁਕੇਸ਼ ਸਿੰਗਲਾ ਨੇ ਹਾਸਲ ਕੀਤਾ।ਜੇਤੂ ਬੱਚਿਆਂ ਦਾ ਹੌਂਸਲਾ ਵਧਾਉਂਦੇ ਹੋਏ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਭਾਸ਼ਾ ਦੇ ਵਿਕਾਸ ਲਈ ਬਹੁਤ ਜਰੂਰੀ ਹਨ।ਉਨਾਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।ਇਸ ਸਮੇਂ ਅਧਿਆਪਕਾਂ ਬਿੰਦੀਆਂ ਮਦਾਨ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਕੰਚਨ ਸਿੰਗਲਾਂ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply