Saturday, March 21, 2026

15 ਦਸੰਬਰ ਤੱਕ ਅਡਵਾਂਸ ਟੈਕਸ ਦੀ ਤੀਜੀ ਕਿਸ਼ਤ ਦਾ ਭੁਗਤਾਨ ਜਰੂਰੀ – ਡਾ. ਸਿੰਮੀ ਗੁਪਤਾ

ਸੰਗਰੂਰ/ਲੌਂਗੋਵਾਲ, 14 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੀਫ ਇਨਕਮ ਟੈਕਸ ਕਮਿਸ਼ਨਰ ਪਟਿਆਲਾ ਡਾ. ਸਿੰਮੀ ਗੁਪਤਾ ਨੇ ਸਾਰੇ ਟੈਕਸ ਦੇਣ income-taxਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਲੂ ਵਿੱਤੀ ਸਾਲ 2019-20 ‘ਚ ਐਡਵਾਂਸ ਟੈਕਸ ਦੀ ਤੀਜੀ ਕਿਸ਼ਤ ਦਾ ਭੁਗਤਾਨ ਕਰਨ ਦੀ ਅੰਤਿਮ ਮਿਤੀ 15 ਦਸੰਬਰ 2019 ਹੈ।ਇਸ ਅਨੁਸਾਰ ਇਨਕਮ ਟੈਕਸ ਦੇ ਨਿਯਮ 1961 ਅਧੀਨ ਹਰੇਕ ਵਿਅਕਤੀ ਜੋ ਐਡਵਾਂਸ ਟੈਕਸ ਦਾ ਭੁਗਤਾਨ ਕਰਨ ਦਾ ਉਤਰਦਾਈ ਹੈ, ਉਸ ਨੂੰ ਆਪਣੇ-ਆਪ 15 ਦਸੰਬਰ 2019 ਤੱਕ ਆਪਣੀ ਚਾਲੂ ਆਮਦਨ ਦਾ ਅੰਦਾਜ਼ਾ ਲਗਾ ਕੇ ਜੋ ਵੀ ਐਡਵਾਂਸ ਟੈਕਸ ਬਣਦਾ ਹੈ, ਉਸ ਦਾ ਭੁਗਤਾਨ ਸਮੇਂ ਸਿਰ ਕਰਨਾ ਚਾਹੀਦਾ ਹੈ।15 ਦਸੰਬਰ ਤੱਕ ਚਾਲੂ ਵਿੱਤੀ ਸਾਲ ਲਈ ਕੁੱਲ ਟੈਕਸ ਦਾ 75 ਫੀਸਦੀ ਐਡਵਾਂਸ ਭੁਗਤਾਨ ਕਰਨਾ ਜਰੂਰੀ ਹੈ ਅਤੇ 15 ਦਸੰਬਰ ਤੱਕ ਤੁਸੀਂ ਐਡਵਾਂਸ ਟੈਕਸ ਦੀ ਤੀਜੀ ਕਿਸ਼ਤ ਦਾ ਭੁਗਤਾਨ ਨਹੀਂ ਕਰਦੇ ਤਾਂ ਇਸ ਤੋਂ ਬਾਅਦ ਵਿਆਜ ਦੇ ਨਾਲ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ।ਇਸ ਲਈ ਇਨਕਮ ਟੈਕਸ ਮਹਿਕਮੇ ਵਲੋਂ ਸਾਰੇ ਟੈਕਸ ਦੇਣ ਵਾਲਿਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸਮੇਂ ‘ਤੇ ਆਪਣਾ ਸਹੀ ਟੈਕਸ ਜਮਾਂ ਕਰਵਾ ਕੇ ਵਾਧੂ ਵਿਆਜ ਤੋਂ ਬਚਣ ਅਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ।ਜੇ ਕਰ ਪਿਛਲੀ ਕਿਸ਼ਤ ਵਿੱਚ ਕੋਈ ਕਮੀ ਰਹਿ ਗਈ ਹੈ ਤਾਂ ਇਸ ਕਿਸ਼ਤ ਵਿੱਚ ਉਸ ਦਾ ਭੁਗਤਾਨ ਕਰਕੇ ਸ਼ਾਟਫਾਲ ਵਿੱਚ ਲੱਗਣ ਵਾਲੇ ਵਿਆਜ ਤੋਂ ਬਚ ਸਕਦੇ ਹੋ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply