Tuesday, September 22, 2026

ਡਾ. ਪੁਨੀਤ ਕੌਰ ਦੇ ਜੱਜ ਬਣਨ ਦੀ ਖੁਸ਼ੀ ‘ਚ ਸਰਕਾਰੀ ਸਕੂਲ ਖੰਡੇਵਾਦ ਨੂੰ ਦਿੱਤੇ 51 ਹਜਾਰ ਰੁਪਏ

ਲੌਂਗੋਵਾਲ, 14 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਖੰਡੇਵਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟ. ਮੈਨੇਜਰ ਐਫ.ਸੀ.ਆਈ PPNJ1412201908ਅਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ. ਪੁਨੀਤ ਕੌਰ ਨੇ ਰਾਜਸਥਾਨ ਨਿਆਂਇਕ ਸੇਵਾ ਦੀ ਪ੍ਰੀਖਿਆ 2019 ਵਿੱਚ ਸਫਲਤਾ ਦੇ ਝੰਡੇ ਗੱਡਦਿਆਂ ਜੱਜ ਬਣ ਕੇ ਆਪਣੇ ਮਾਤਾ ਪਿਤਾ, ਆਪਣੇ ਪਿੰਡ ਖੰਡੇਵਾਦ ਅਤੇ ਇਲਾਕੇ ਦਾ ਨਾਮ ਪੂਰੇ ਦੇਸ਼ ਅੰਦਰ ਰੋਸ਼ਨ ਕੀਤਾ ਹੈ।ਡਾ. ਪੁਨੀਤ ਕੌਰ ਦੇ ਪਿਤਾ ਭਰਪੂਰ ਸਿੰਘ ਵੜੈਚ ਰਿਟਾ ਮੈਨੇਜਰ ਐਫ.ਸੀ.ਆਈ, ਪ੍ਰੋਫੈਸਰ ਹਜੂਰਾ ਸਿੰਘ ਵੜੈਚ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਡਾ ਪੁਨੀਤ ਦੇ ਜੱਜ ਬਣਨ ਦੀ ਖੁਸ਼ੀ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਡੇਵਾਦ ਨੂੰ ਬੱਚਿਆਂ ਦੀ ਭਲਾਈ ਲਈ ਵਰਤਣ ਵਾਸਤੇ 51000 ਰੁਪਏ ਦਾਨ ਵਜੋਂ ਦਿੱਤੇ ਗਏ।
             ਪ੍ਰਾਇਮਰੀ ਸਕੂਲ ਦੇ ਮੁਖੀ ਸਤਗੁਰ ਸਿੰਘ ਲਹਿਲਵੀ ਦੀ ਅਗਵਾਈ ਵਿੱਚ ਮੈਡਮ ਸੁਖਪਾਲ ਕੌਰ ਵੜੈਚ, ਦੁਪਿੰਦਰ ਕੌਰ, ਮਨਜੀਤ ਕੌਰ ਅਤੇ ਪੂਜਾ ਰਾਣੀ ਵੱਲੋਂ ਪ੍ਰੋਫੈਸਰ ਹਜੂਰਾ ਸਿੰਘ ਵੜੈਚ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਰਪੰਚ ਕਾਮਰੇਡ ਸਤਵੰਤ ਸਿੰਘ ਖੰਡੇਵਾਦ ਅਤੇ ਯੂਥ ਅਕਾਲੀ ਦਲ ਦੇ ਸਰਕਲ ਲਹਿਰਾਗਾਗਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਿਲੂ ਨੇ ਵੀ ਸਕੂਲ ਲਈ ਦਾਨ ਵਜੋਂ 51000 ਰੁਪਏ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਪੁਨੀਤ ਕੌਰ ਨੇ ਆਪਣੀ ਮਿਹਨਤ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਉਚੇ ਮੁਕਾਮ ਤੱਕ ਪਹੁੰਚਣ ਦਾ ਸਿਰਫ਼ ਸਖ਼ਤ ਮਿਹਨਤ ਹੀ ਇਕੋ ਇੱਕ ਸੂਤਰ ਹੈ ਅਤੇ ਲੜਕੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ।ਉਨਾਂ ਕਿਹਾ ਕਿ ਬੇਟੀ ਪੜਾਓ, ਬੇਟੀ ਬਚਾਓ ਜਿਹੇ ਅਭਿਆਨਾਂ ਨੂੰ ਡਾ. ਪੁਨੀਤ ਕੌਰ ਨੇ ਸਾਰਥਕਤਾ ਦੇ ਦਿੱਤੀ ਹੈ।ਇਸ ਮੌਕੇ ਮਾਸਟਰ ਕਰਨੈਲ ਸਿੰਘ, ਮਾ. ਮਿਸਰਾ ਸਿੰਘ, ਜਰਨੈਲ ਸਿੰਘ ਫੌਜੀ, ਹੈਪੀ ਵੜੈਚ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply