ਸੰਗਰੂਰ/ਲੌਂਗੋਵਾਲ, 14 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਜਥੇਬੰਦਕ ਮੁਖੀ ਮਾਸਟਰ ਪਰਮ
ਵੇਦ, ਮੀਡੀਆ ਮੁਖੀ ਤਰਸੇਮ ਚੰਦ ਕਾਨਗੜ੍ਹ, ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਆਪਣੇ ਆਪ ਨੂੰ 41 ਅਖੌਤੀ ਸ਼ਕਤੀਆਂ ਦਾ ਮਾਹਿਰ ਅਖਵਾਉਣ ਵਾਲੇ ਅਤੇ ਕਾਲਾ ਇਲਮ ਛੱਡਦੇ ਹੀ ਅਸਰ ਸ਼ੁਰੂ ਹੋਣ ਦਾ ਦਾਅਵਾ ਕਰਨ ਵਾਲੇ, ਮੁਠਕਰਨੀ, ਵਸ਼ੀਕਰਨ ਦੇ ਮਾਹਿਰ ਅਖਵਾਉਣ ਵਾਲੇ ਗੁਰੂ ਅਮਨ ਜੀ (ਵੱਡਾ ਚੌਂਕ ਸੰਗਰੂਰ) ਢੌਂਗੀ ਤਾਂਤਰਿਕ ਨੂੰ ਜਨਤਕ ਤੌਰ ‘ਤੇ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਆਪਣੀ ਅਖੌਤੀ ਸ਼ਕਤੀ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਰੱਖੀਆਂ 23 ਸ਼ਰਤਾਂ ਵਿਚੋਂ ਕਿਸੇ ਇੱਕ ਸ਼ਰਤ ਨੂੰ ਵੀ ਪੂਰੀ ਕਰ ਦੇਵੇ ਤਾਂ ਸੁਸਾਇਟੀ ਉਸ ਨੂੰ ਪੰਜ ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ।ਸ਼ਰਤ ਪੂਰੀ ਨਾ ਕਰਨ ‘ਤੇ ਉਸ ਨੂੰ ਆਪਣੀ ਕੂੜ, ਝੂਠ, ਠੱਗੀ ਦੀ ਇਹ ਦੁਕਾਨ ਬੰਦ ਕਰਨੀ ਪਵੇਗੀ। ਚੁਣੌਤੀ ਕਬੂਲਣ ਲਈ ਉਸ ਨੂੰ ਪੰਜ ਹਜ਼ਾਰ ਰੁਪਏ ਬਤੌਰ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣੇ ਪੈਣਗੇ ਅਤੇ ਸਾਰੀ ਪਰਖ਼ ਜਨਤਕ ਤੌਰ ਤੇ ਸੁਸਾਇਟੀ ਆਗੂਆਂ ਦੀ ਹਾਜ਼ਰੀ ਵਿੱਚ ਹੋਵੇਗੀ।ਮੁਫ਼ਤ ਸੇਵਾ ਦੇ ਨਾਮ ਹੇਠ ਇਸ ਵਲੋਂ ਨੌਕਰੀ ਦਿਵਾਉਣ, ਵਿਦੇਸ਼ ਯਾਤਰਾ ਦੀਆਂ ਰੁਕਾਵਟਾਂ, ਬੀਮਾਰੀ ਵਿਚ ਦਵਾਈ ਲਗਣ ਲਾਉਣੀ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣ ਆਦਿ ਦੇ ਕੀਤੇ ਦਾਅਵੇ ਕਾਨੂੰਨਨ ਅਪਰਾਧ ਬਣਦੇ ਹਨ।਼ਿਜਲਾ ਹੈਡਕੁਆਰਟਰ `ਤੇ ਖੁੱਲੀਆਂ ਅਜਿਹੀਆਂ ਕੂੜ ਦੀਆਂ ਦੁਕਾਨਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ `ਤੇ ਵੀ ਸਵਾਲ ਖੜਾ ਕਰਦੀਆਂ ਹਨ।ਜਿਨ੍ਹਾਂ ਰਾਹੀਂ ਅਜੋਕੇ ਵਿਗਿਆਨਕ, ਕੰਮਪਿਊਟਰ ਯੁੱਗ ਵਿੱਚ ਗੈਰ ਵਿਗਿਆਨਕਤਾ ਦਾ ਸ਼ਰੇਆਮ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸੁਸਾਇਟੀ ਆਗੂਆਂ ਨੇ ਜਿਥੇ ਪ੍ਰਸ਼ਾਸਨ ਨੂੰ ਚੱਲ ਰਹੇ ਇਨਾਂ ਝੂਠ ਦੇ ਧੰਦਿਆਂ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ ਉਥੇ ਲੋਕਾਂ ਨੂੰ ਇਨਾਂ ਅਖੌਤੀ ਤਾਂਤਰਿਕਾਂ, ਸਿਆਣਿਆਂ, ਢੌਂਗੀ ਬਾਬਿਆਂ ਦੇ ਭਰਮ ਜਾਲ ‘ਚ ਨਾ ਫਸਣ ਤੇ ਭਰਮਾਊ ਗੱਲਾਂ ਵਿੱਚ ਨਾ ਆਉਣ ਲਈ ਪਰੇਰਦਿਆਂ ਤਰਕਸ਼ੀਲ ਸੋਚ ਅਪਣਾਉਣ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media