Thursday, July 3, 2025
Breaking News

ਪਿੰਡ ਪਾਲਮਾਜਰਾ- ਭਰਥਲਾ ‘ਚ ਲਗਾਇਆ ਮੁਫ਼ਤ ਮੈਡੀਕਲ ਚੈਕਅਪ ਕੈਂਪ

ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਰਿਹਾ ਵਿਸ਼ੇਸ਼ ਸਹਿਯੋਗ

ਸਮਰਾਲਾ, 15 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਪਾਲਮਾਜ਼ਰਾ ਅਤੇ ਭਰਥਲਾ ਦੇ ਸਾਂਝੇ ਸਥਾਨ ਗੁਰਦੁਆਰਾ ਸਾਹਿਬ ਠੰਡੀ PPNJ1512201924ਖੂਹੀ ਵਿਖੇ ਸੋਹਾਣਾ ਹਸਪਤਾਲ ਵਲੋਂ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਚੈਕਅਪ ਕੈਂਪ ਲਗਾਇਆ।ਜਿਸ ਦੌਰਾਨ ਡਾਕਟਰਾਂ ਦੀ ਟੀਮ ਨੇ ਹੱਡੀਆਂ, ਗੋਡੇ, ਅੱਖਾਂ, ਬੀ.ਪੀ, ਸ਼ੂਗਰ ਅਤੇ ਜਨਰਲ ਮੈਡੀਸਨ ਦੇ ਚੈਕਅਪ ਕਰ ਕੇ ਲੋੜਵੰਦਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ।ਅੱਖਾਂ ਦੇ ਮਾਹਿਰ ਡਾ. ਹਿਮੇਸ਼ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪੈਣੇ ਹਨ, ਉਨ੍ਹਾਂ ਦੀਆਂ ਅੱਖਾਂ ਦੇ ਓਪਰੇਸ਼ਨ ਹਸਪਤਾਲ ਵਲੋਂ ਵਿਸ਼ੇਸ਼ ਛੋਟ ’ਤੇ ਕੀਤੇ ਜਾਣਗੇ।
                    ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਉਨਾਂ ਦੀ ਸੁਸਇਟੀ ਲੰਬੇ ਸਮੇਂ ਤੋਂ ਇਸ ਤਰਾਂ ਦੇ ਚੈਕਅਪ ਅਤੇ ਖੂਨਦਾਨ ਕੈਂਪ ਲਗਾ ਰਹੀ ਹੈ ਅਤੇ ਹੋਰ ਵੀ ਸਮਾਜਿਕ ਮੁੱਦਿਆਂ ‘ਤੇ ਮੋਹਰੀ ਭੂਮਿਕਾ ਨਿਭਾਉਂਦੀ ਹੈ।ਕੈਂਪ ਵਿਚ ਗਰਾਮ ਪੰਚਾਇਤ ਤੋਂ ਇਲਾਵਾ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਤੇ ਮਾਛੀਵਾੜਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਵਿੱਚ ਹੱਡੀਆਂ ਦੇ ਜੋੜਾਂ ਦੇ ਮਾਹਰ ਡਾਕਟਰ ਮੋਹਿਤ, ਅੱਖਾਂ ਦੇ ਮਾਹਰ ਡਾ. ਹਿਮੇਸ਼ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੱਟੀ, ਲਖਵੀਰ ਸਿੰਘ ਬਾਠ, ਸਟਾਫ ਨਰਸ ਰਾਜਵੰਤ, ਰਵਨੀਤ, ਸ਼ਾਇਨ, ਜਤਿੰਦਰ, ਮਨਪ੍ਰੀਤ ਸਿੰਘ ਫਾਰਮੇਸੀ ਫਰਮਾਸਿਸਟ, ਰਿਤੇਸ਼ ਕੁਮਾਰ, ਗੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਬੁਆਲ, ਜਤਿੰਦਰ ਸਿੰਘ ਜੋਤੀ, ਜਗਤਾਰ ਸਿੰਘ ਦਿਆਲਪੁਰਾ, ਇੰਦਰੇਸ਼ ਜੈਦਕਾ, ਨੀਰਜ ਸਿਹਾਲਾ, ਦੀਪ ਦਿਲਬਰ, ਬਿੱਟੂ ਬੇਦੀ, ਸਰਬਨ ਸਮਰਾਲਾ, ਰਾਜਵਿੰਦਰ ਸਮਰਾਲਾ, ਐਡਵੋਕੇਟ ਗਗਨਦੀਪ ਥਾਪਰ, ਪਰਮਿੰਰਦ ਸਿੰਘ ਸਰਪੰਚ, ਗੁਰਜੀਤ ਸਿੰਘ ਭਰਥਲਾ, ਚਰਨਜੀਤ ਸਿੰਘ ਸਾਬਕਾ ਸਰਪੰਚ, ਜੀਵਨ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਭਰਥਲਾ, ਬਾਬਾ ਬਲਵੀਰ ਸਿੰਘ, ਬਾਬਾ ਨਿਰਮਲ ਸਿੰਘ, ਪਰਮਿੰਦਰ ਬੁਆਲ, ਅਮਨ ਕੰਗ, ਜਗਜੀਤ ਸਿੰਘ ਪੰਚ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply