ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਪੰਜਾਬ
ਸਰਕਾਰ ਦੇਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ ਤੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਆਉਣ ਵਾਲੇ ਯਾਤਰੂਆਂ ਦੇ ਜੋ ਅੰਕੜੇ ਜਾਰੀ ਕੀਤੇ ਹਨ।ਉਨ੍ਹਾਂ ਅਨੁਸਾਰ ਪੰਜਾਬ ਦੇ ਘਰੇਲੂ ਯਾਤਰੂਆਂ ਦਾ 27% ਤੇ ਵਿਦੇਸ਼ੀ ਯਾਤਰੂਆਂ ਦਾ 30% ਵਾਧਾ ਜੋ ਦਰਸਾਇਆ ਗਿਆ ਹੈ।ਇਸ ਵਾਧੈ ਵਿੱਚ 90% ਯੋਗਦਾਨ ਕੇਵਲ ਅੰਮ੍ਰਿਤਸਰ ਦਾ ਹੈ।ਜਿਥੇ ਰੋਜ਼ਾਨਾ ਇੱਕ ਤੋਂ ਦੋ ਲੱਖ ਦੇ ਕਰੀਬ ਯਾਤਰੂ ਆਉਂਦੇ ਹਨ।
ਉੁਨਾਂ ਕਿਹਾ ਕਿ ਅੰਮ੍ਰਿਤਸਰ ਸਿੱਧੀਆਂ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਰਾਹੀਂ ਲੰਡਨ, ਬਰਮਿੰਘਮ, ਸਿੰਗਾਪੁਰ, ਕੁਆਲਾਲੰਪੁਰ, ਦੁਬਈ, ਦੋਹਾ, ਸ਼ਾਰਜਾਹ, ਅਸ਼ਕਾਬਾਦ ਤੇ ਤਾਸ਼ਕੰਦ ਤੋਂ ਇਲਾਵਾ ਭਾਰਤ ਦੇ ਕਈ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੂਆਂ ਦੀ ਗਿਣਤੀ 2019-20 ਵਿੱਚ 30 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ।ਗੁਰੁ ਨਗਰੀ ‘ਚ ਮੈਡੀਕਲ ਟੂਰਿਜ਼ਮ ਦੀਆਂ ਵੀ ਬਹੁਤ ਸੰਭਾਵਨਾਵਾਂ ਹਨ।ਜਿਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਮੈਡੀਸਿਟੀ ਬਣਾਈ ਜਾਵੇ, ਜਿਥੇ ਵਿਸ਼ਵ ਪ੍ਰਸਿਧ ਹਸਪਤਾਲਾਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ।ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਸਾਫਟਵੇਅਰ ਟਕਨਾਲੋਜੀ ਪਾਰਕ (ਐਸ.ਟੀ.ਪੀ.ਆਈ) ਦਾ ਇਨਕਯੂਬੇਸ਼ਨ ਕੇਂਦਰ ਆਉਂਦੇ 6 ਮਹੀਨੇ ਵਿੱਚ ਚਾਲੂ ਹੋ ਜਾਵੇਗਾ, ਇਸ ਲਈ ਅੰਮ੍ਰਿਤਸਰ ਵਿਖੇ ਆਈ.ਟੀ ਪਾਰਕ ਦੀ ਸਥਾਪਨਾ ਕੀਤੀ ਜਾਵੇ ਤੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਆਈ.ਟੀ ਕੰਪਨੀਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਪਿਛਲੇ 14 ਸਾਲਾਂ ਤੋਂ ਪੰਜਾਬ ਇੰਟਰਨੈਸ਼ਨਲ ਟਰੇਡਐਕਸਪੋ ਹੋ ਰਿਹਾ ਹੈ ਜਿਸ ਵਿੱਚ ਹਰ ਸਾਲ 200 ਕਰੋੜ ਤੋਂ ਜ਼ਿਆਦਾ ਵਪਾਰ ਹੋ ਰਿਹਾ ਹੈ।ਪ੍ਰੰਤੂ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਸਥਾਈ ਪ੍ਰਦਰਸ਼ਨੀ ਤੇ ਕਨਵੈਨਸ਼ਨ ਕੇਂਦਰ ਸਥਾਪਿਤ ਕਰਨ ਸੰਬੰਧੀ ਕੋਈ ਵੀ ਯਤਨ ਨਹੀਂ ਕੀਤਾ ਗਿਆ।
ਮੰਚ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਸਰ ‘ਚ ਸਥਾਈ ਪ੍ਰਦਰਸ਼ਨੀ ਤੇ ਕਨਵੈਨਸ਼ਨ ਕੇਂਦਰ ਤੋਂ ਇਲਾਵਾ ਇਕ ਵਿਸ਼ਵ ਪੱਧਰੀ ਟੂਰਿਜ਼ਮ ਪਾਰਕ ਸਥਾਪਿਤ ਕਰੇ ਜਿਸ ਵਿੱਚ ਵਿਸ਼ਵ ਪੱਧਰੀ ਮੱਛਲੀ ਘਰ, ਥੀਮ ਪਾਰਕ, ਵਾਟਰ ਸਪੋਰਟਸ ਸੈਂਟਰ ਆਦਿ ਸਥਾਪਤ ਕੀਤੇ ਜਾਣ ਤਾਂ ਜੋ ਲੱਖਾਂ ਦੀ ਗਿਣਤੀ ‘ਚ ਆਉਣ ਵਾਲੇ ਯਾਤਰੂ ਇਥੇ ਜ਼ਿਆਦਾ ਸਮਾਂ ਬਤੀਤ ਕਰ ਸਕਣ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media