Monday, July 6, 2026

ਤੀਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ

ਧੂਰੀ, 16 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਸ਼ਾਂਤੀ ਨਿਕੇਤਨ ਪਾਰਕ ਵਿਖੇ ਮੌਰਨਿੰਗ ਵਾ੍ਹਕਰ ਗਰੁੱਪ ਵੱਲੋਂ ਤੀਸਰਾ ਬੈਡਮਿੰਟਨ ਟੂਰਨਾਮੈਂਟ PPNJ16122019101ਕਰਵਾਇਆ ਗਿਆ।ਜਿਸ ਦਾ ਉਦਘਾਟਨ ਰਾਈਸੀਲਾ ਹੈਲਥ ਫੂਡ ਲਿਮ: ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ ਨੇ ਕੀਤਾ। ਕਲੱਬ ਦੇ ਪ੍ਰਧਾਨ ਸੀਤਾ ਰਾਮ ਜਿੰਦਲ, ਸੈਕਟਰੀ ਸੰਜੇ ਬਾਂਸਲ, ਚੇਅਰਮੈਨ ਰਮੇਸ਼ ਕੁਮਾਰ ਪੱਪੀ, ਵਿਪਨ ਕਾਂਝਲਾ ਪ੍ਰਧਾਨ ਇੰਡਸਟਰੀ ਚੈਂਬਰ, ਸ਼ੈਲੇਂਦਰ ਗਰਗ ਆਦਿ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ। ਐਡਵੋਕੇਟ ਪਵਨ ਗਰਗ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ । ਇਸ ਮੌਕੇ ਨਰੇਸ਼ ਕੁਮਾਰ ਮੰਗੀ, ਗਗਨ, ਸੋਨੂੰ, ਦੀਪਕ ਜਿੰਦਲ, ਰਾਜੀਵ ਜਿੰਦਲ, ਮੋਹੀਤ ਗੋਇਲ, ਬ੍ਰਿਜੇਸ਼ ਅਗਰਵਾਲ ਅਤੇ ਗੁੱਡੂ ਗਿੱਲ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply