Tuesday, April 14, 2026

ਸਮਰਾਲਾ ’ਚ ਪੈਨਸ਼ਨਰਜ਼ ਡੇ ਧੂਮ ਧਾਮ ਨਾਲ ਮਨਾਇਆ ਗਿਆ

ਸਰਕਾਰ ਦਾ ਮੰਗਾਂ ਨਾ ਮੰਨਣ ਤੇ ਕੀਤਾ ਗਿਆ ਪਿੱਟ ਸਿਆਪਾ

ਸਮਰਾਲਾ, 18 ਦਸਬੰਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਵਿਖੇ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ PPNJ1812201902ਮੇਨ ਚੌਂਕ ਦੇ ਗੁਰਦੁਆਰਾ ਦੇ ਹਾਲ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਲਗਭਗ 250 ਦੇ ਕਰੀਬ ਪੈਨਸ਼ਨਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਸੰਬੋਧਨ ਕਰਦੇ ਹੋਏ ਪੰਜਾਬ ਦੀ ਮੌਜੂਦਾ ਸਰਕਾਰ ਦੇ ਪੈਨਸ਼ਨਰਾਂ ਪ੍ਰਤੀ ਬੇਇਨਸਾਫੀ ਵਾਲੇ ਰਵੱਈਏ ਦਾ ਸਖਤ ਨੋਟਿਸ ਲੈਂਦੇ ਹੋਏ ਸਰਕਾਰ ਦੀ ਨਿਖੇਧੀ ਕੀਤੀ ਅਤੇ ਆਖਿਆ ਕਿ ਜੇ ਸਰਕਾਰ ਨੇ ਸਾਡਾ ਰਹਿੰਦੀਆਂ 22 ਪ੍ਰਤੀਸ਼ਤ ਮਹਿੰਗਾਈ ਭੱਤਾ ਅਤੇ ਇਨ੍ਹਾਂ ਦਾ ਬਣਦਾ ਬਕਾਇਆ ਤੁਰੰਤ ਨਾ ਦਿੱਤਾ ਤਾਂ 24 ਦਸੰਬਰ ਨੂੰ ਲੁਧਿਆਣਾ ਵਿਖੇ ਮੀਟਿੰਗ ਵਿੱਚ ਅਗਲੇ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਪ੍ਰੇਮ ਸਾਗਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿ ਸਰਕਾਰ ਨੂੰ 16 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ, ਜਿਸ ਵਿੱਚ ਛੇਵੇਂ ਪੰਜਾਬ ਪੇਅ ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਕਰਨਾ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਕਰਨਾ ਸ਼ਾਮਲ ਸੀ, ਜਿਸ ਨੂੰ ਸਰਕਾਰ ਨੇ ਨਜ਼ਰ ਅੰਦਾਜ ਕਰਦੇ ਹੋਏ ਲਾਗੂ ਨਹੀਂ ਕੀਤਾ।
             PPNJ1812201903ਇਸ ਸਮਾਗਮ ਦੌਰਾਨ 80 ਸਾਲ ਪੂਰੇ ਕਰ ਚੁ ਕੇ 10 ਪੈਨਸ਼ਨਰਾਂ ਨੂੰ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ, ਇਨ੍ਹਾਂ ਵਿੱਚ ਮੋਹਣ ਸਿੰਘ ਮਾਛੀਵਾੜਾ, ਹੁਸ਼ਿਆਰ ਸਿੰਘ ਖਹਿਰਾ, ਗੁਰਚਰਨ ਸਿੰਘ ਨਾਗਰਾ, ਉੱਜਲ ਸਿੰਘ ਸਮਰਾਲਾ, ਮੈਨੇਜਰ ਐਸ.ਬੀ.ਆਈ ਬਰਾਂਚ ਸਮਰਾਲਾ ਅਤੇ ਕੈਸ਼ੀਅਰ ਬਲਦੇਵ ਸਿੰਘ, ਸੇਵਾਦਾਰ ਸੰਜੀਵ ਕੁਮਾਰ, ਸੁਰਜੀਤ ਸਿੰਘ ਉੱਪਲ, ਸੁਰਿੰਦਰ ਮੋਹਣ ਸਿੰਘ ਚੌਧਰੀ, ਕੁਲਵੰਤ ਸਿੰਘ ਜੱਗੀ ਪ੍ਰਧਾਨ ਗੁਰਦੁਆਰਾ ਸ਼ਾਮਲ ਸਨ।
               ਬੁਲਾਰਿਆਂ ਵਿੱਚ ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ ਅਰਸ਼ੀ ਪ੍ਰਧਾਨ ਖੰਨਾ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਪ੍ਰੇਮ ਸਿੰਘ ਮਾਛੀਵਾੜਾ ਪ੍ਰਧਾਨ, ਫਕੀਰ ਸਿੰਘ ਘੁੰਮਣ ਜਨਰਲ ਸਕੱਤਰ ਮਾਛੀਵਾੜਾ, ਰਾਮ ਸਿੰਘ ਕਾਲੜਾ, ਮਾਸਟਰ ਪ੍ਰੇਮ ਨਾਥ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ, ਕਮਲਜੀਤ ਘੁੰਗਰਾਲੀ ਸਿੱਖਾਂ ਰਿਟਾ: ਸੁਪਰਡੈਂਟ, ਟੀ.ਕੇ ਸ਼ਰਮਨ, ਅਮਰ ਨਾਥ ਟਾਗਰਾ, ਕੁਲਵੰਤ ਰਾਏ ਕੈਸ਼ੀਅਰ, ਮਹਿੰਦਰ ਸਿੰਘ ਮਾਨੂੰਪਰੀ, ਜੋਧ ਸਿੰਘ ਮਾਨੂੰਪੁਰ, ਸੁਰਜੀਤ ਸਿੰਘ ਉੱਪਲ ਨੇ ਵੀ ਸੰਬੋਧਨ ਕੀਤਾ।ਸਮਾਗਮ ਦੀ ਕਾਰਵਾਈ ਜਨਰਲ ਸਕੱਤਰ ਕੁਲਵੰਤ ਸਿੰਘ ਤਰਕ ਨੇ ਬਾਖੂਬੀ ਨਿਭਾਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply