ਸਮਰਾਲਾ, 18 ਦਸਬੰਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਖਹਿਰਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਵੱਲੋਂ ਸਮੂਹ ਗਰਾਮ
ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਕਬੱਡੀ ਕੱਪ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਇਸ ਖੇਡ ਮੇਲੇ ਦਾ ਉਦਘਾਟਨ ਕੁਲਦੀਪ ਸਿੰਘ ਜੋਧਾਂ ਚੇਅਰਮੈਨ ਅਤੇ ਪਰਮਜੀਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ।ਟੂਰਨਾਮੈਂਟ ਵਿੱਚ ਕਬੱਡੀ 55 ਕਿਲੋ ਵਿੱਚ ਦਹਿਲੀਜ਼ ਨੇ ਪਹਿਲਾ, ਕਨੇਚ ਨੇ ਦੂਜਾ ਸਥਾਨ ਹਾਸਲ ਕੀਤਾ।65 ਕਿਲੋ ਵਿਚ ਭੋਗੀਵਾਲ ਨੇ ਪਹਿਲਾ ਅਤੇ ਨੰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ।ਕਬੱਡੀ ਇੱਕ ਪਿੰਡ ਓਪਨ ਵਿਚ ਹੈਰੀ ਕਲੱਬ ਲਾਟੋਂ ਦੀ ਟੀਮ ਨੇ ਇੱਕ ਫਸਵੇਂ ਮੁਕਾਬਲੇ ਦੌਰਾਨ ਬਾਬਾ ਮਸਤ ਰਾਮ ਲਾਟੋਂ ਦੀ ਟੀਮ ਨੂੰ ਚਿੱਤ ਕੀਤਾ।ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ।
ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ, ਅੰਕਿਤ ਬਾਂਸਲ ਓ.ਐਸ.ਡੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਜਤਿੰਦਰ ਸਿੰਘ ਜੋਗਾ ਮੈਬਰ ਜ਼ਿਲ੍ਹਾ ਪ੍ਰੀਸ਼ਦ, ਅਮਰਜੀਤ ਸਿੰਘ ਕਾਕਾ ਰਿਟਾ: ਡੀ.ਐਸ.ਪੀ, ਕੁਲਦੀਪ ਸਿੰਘ ਜੋਧਾਂ, ਹੁਸ਼ਿਆਰ ਸਿੰਘ ਖੈਹਿਰਾ ਕਬੱਡੀ ਕੋਚ, ਭੁਪਿੰਦਰ ਸਿੰੰਘ ਕੈਨੇਡਾ, ਸੁਖਬੀਰ ਸਿੰਘ ਪੱਪੀ ਪੀ.ਏ.ਟੂ ਐਮ.ਐਲ.ਏ, ਮਨਦੀਪ ਸਿੰਘ ਰੋਮੀ ਪ੍ਰਧਾਨ ਐਸ.ਸੀ ਵਿੰਗ, ਕਮਲਜੀਤ ਸਿੰਘ ਕੜਿਆਲ, ਗੁਰਮੀਤ ਸਿੰਘ ਪੀ.ਏ, ਬੇਅੰਤ ਸਿੰਘ ਬਲਾਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਇਨਾਮ ਤਕਸੀਮ ਕੀਤੇ।
ਕੁਮੈਂਟਰੀ ਬੱਬੂ ਖੰਨਾ, ਓਮ ਕਡਿਆਣਾ, ਗੋਰਾ ਰੱਬੋ ਅਤੇ ਮੰਚ ਤੋਂ ਯਾਦਵਿੰਦਰ ਸਿੰਘ ਚੰਡਿਆਲਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।
ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ, ਹਰਜੋਤ ਸਿੰਘ, ਤੇਜਵੰਤ ਸਿੰਘ ਬੱਬਲ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਰਿਟਾ: ਡੀ.ਐਸ.ਪੀ, ਜਸਪ੍ਰੀਤ ਸਿੰਘ, ਬੰਟੀ, ਮੱਘਰ ਸਿੰਘ, ਹਰਮਨ ਸਿੰਘ, ਹੁਸ਼ਿਆਰ ਸਿੰਘ, ਗੁਰਪ੍ਰੀਤ ਸਿੰਘ, ਸਮਸ਼ੇਰ ਸਿੰਘ ਘੋਟੀ, ਐਮ.ਪੀ ਖਹਿਰਾ, ਪਰਮਿੰਦਰ ਸਿੰਘ ਪਿੰਦਾ, ਹਰਦੀਪ ਸਿੰਘ, ਮਹਾਂ ਸਿੰਘ, ਜਗਜੀਤ ਸਿੰਘ ਜੱਗੀ ਨੇ ਦਿਨ ਰਾਤ ਇੱਕ ਕਰ ਦਿੱਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media