Monday, October 26, 2026

ਪਿੰਡ ਦੀਵਾਲਾ ਦੇ ਅਗਾਂਹਵਧੂ ਤੇ ਉਦਮੀ ਨੌਜਵਾਨਾਂ ਨੇ ਖੇਡ ਗਰਾਊਂਡ ਦੀ ਕੀਤੀ ਸਫਾਈ

ਸਮਰਾਲਾ, 18 ਦਸਬੰਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਦੀਵਾਲਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਪੋਰਟਸ ਕਲੱੱਬ ਦੇ PPNJ1812201905ਅਗਾਂਹਵਧੂ ਨੌਜਵਾਨਾਂ ਨੇ ਨੌਜਵਾਨਾਂ ਪ੍ਰਤੀ ਇੱਕ ਨਵੀਂ ਸੋਚ ਦੇ ਉੁਪਰਾਲੇ ਨਾਲ ਅਤੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਦੇ ਸਕੂਲ ਦੀ ਗਰਾਊਂਡ ਦੀ ਸਾਫ ਸਫਾਈ ਕੀਤੀ ਅਤੇ ਗਰਾਊਂਡ ਦੇ ਆਲੇ ਦੁਆਲੇ ਸਜਾਵਟੀ ਤੇ ਛਾਂਦਾਰ ਬੂਟੇ ਵੀ ਲਗਾਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਅਤੇ ਪੁਰਾਤਨ ਚੀਜਾਂ ਨੂੰ ਸੰਭਾਲਣ ਵਾਲੇ ਤਸਵਿੰਦਰ ਸਿੰਘ ਬੜੈਚ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਖੇਡ ਗਰਾਊਂਡ ਦੀ ਚਾਰਦੀਵਾਰੀ ਕਰ ਕੇ ਪਿੰਡ ਦੇ ਲੋਕਾਂ ਲਈ ਸੈਰ ਕਰਨ ਵਾਸਤੇ ਫੁੱਟਪਾਥ ਵੀ ਬਣਾਇਆ ਜਾਵੇਗਾ ਤੇ ਬੈਠਣ ਲਈ ਸੀਮਿੰਟ ਦੀ ਕੁਰਸੀਆਂ ਤੇ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਲਗਾਏ ਜਾਣਗੇ।
ਇਸ ਮੌਕੇ ਸਤਬਲਿਹਾਰ ਸਿੰਘ ਬੜੈਚ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਸੁਖਪ੍ਰੀਤ ਸਿੰਘ ਸੁੱਖਾ ਫੌਜੀ, ਤਸਵਿੰਦਰ ਸਿੰਘ ਬੜੈਚ, ਹਰਦੀਪ ਸਿੰਘ ਫੌਜੀ, ਹਰਭਜਨ ਸਿੰਘ ਭੋਲੀ, ਸਮਸ਼ੇਰ ਸਿੰਘ ਨੰਬੜਦਾਰ, ਸਤਨਾਮ ਸਿੰਘ ਬੜੈਚ ਆਦਿ ਹਾਜ਼ਰ ਸਨ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …

Leave a Reply