ਅੰਮ੍ਰਿਤਸਰ 17 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਬਟਾਲਾ ਰੋਡ ਸਥਿਤ ਸਤਨਾਮ ਐਵਨਿਊ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਨੂੰ
ਤਰਸ ਰਹੇ ਹਨ।ਸਤਨਾਮ ਐਵੇਨਿਊ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਸਮਸ਼ੇਰ ਸਿੰਘ, ਬਲਬੀਰਪਾਲ ਸਿੰਘ, ਕੇਹਰ ਸਿੰਘ, ਨਿਖਲ ਸ਼ਰਮਾ, ਜੀਵਨ ਸਿੰਘ, ਐਡਵੋਕੇਟ ਕਰਨਬੀਰ ਸਿੰਘ ਲੇਹਲ ਆਦਿ ਨੇ ਦੱਸਿਆ ਹੈ ਕਿ ਕਲੌਨੀ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ।ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕਰਨ ‘ਤੇ ਵੀ ਸੜ੍ਹਕਾਂ ਦਾ ਕੋਈ ਸੁਧਾਰ ਨਹੀਂ ਹੋਇਆ।ਸੜਕਾਂ ਟੁੱਟੀਆਂ ਅਤੇ ਕੱਚੀਆਂ ਹੋਣ ਕਾਰਣ ਜਿਥੇ ਥੋੜ੍ਹਾ ਬਹੁਤ ਮੀਂਹ ਪੈਣ ਕਰਕੇ ਥਾਂ-ਥਾਂ ਪਾਣੀ ਖੜਾ ਜਾਂਦਾ ਹੈ, ਉਥੇ ਰਾਹਗੀਰਾਂ ਦੇ ਵਾਹਣ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਖੜ੍ਹੇ ਪਾਣੀ ‘ਚ ਪੈਦਾ ਹੋਏ ਮੱਛਰ ਨਾਲ ਲੋਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ।
ਇਲਾਕਾ ਵਾਸੀਆਂ ਨੇ ਸਬੰਧਤ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸਤਨਾਮ ਐਵਨਿਊ ਦੀਆਂ ਸੜਕਾਂ ਸਮੇਤ ਵਿਕਾਸ ਦੇ ਹੋਣ ਵਾਲੇ ਕੰਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media