ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਸੁਨੀਲ ਦੱਤੀ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੀ ਵਾਰਡ ਨੰਬਰ 52 ਦੇ ‘ਚ ਐਲ.ਈ.ਡੀ ਸਟਰੀਟ ਲਾਈਟਾਂ ਲਗਾਉਣ ਅਤੇ ਯਾਸੀਨ ਰੋਡ ਵਿਖੇ ਸੀਮੈਂਟ ਕੰਕਰੀਟ ਦੀਆ ਗਲੀਆਂ ਮੁੜ ਬਣਾੳਣ ਤੇ ਮਜੀਠਾ ਹਾਊਸ ਪਾਰਕ ਦੇ ਵਿਕਾਸ ਕੰਮਾਂ ਦਾ ਸ਼ੁਭਆਰੰਭ ਕੀਤਾ ਗਿਆ। ਇਸ ਮੌਕੇ ਪਰਦੀਪ ਸ਼ਰਮਾ ਕੌਂਸਲਰ, ਵਨੀਤ ਗੁਲਾਟੀ, ਡਾ. ਸੁੱਖੀ, ਐਡਵੋਕੇਟ ਸਨੀ, ਐਂਥੋਨੀ ਪਹਿਲਵਾਨ, ਮੋਹਨਾ ਪਹਿਲਵਾਨ, ਬੋਬੀ ਸ਼ਰਮਾ, ਰਾਹੁਲ, ਰਮੇਸ਼ ਅਤੇ ਕਾਫੀ ਗਿਣਤੀ ‘ਚ ਇਲਾਕਾ ਵਾਸੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …