ਪਟਿਆਲਾ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਦਸੰਬਰ ਮਹੀਨੇ ਹੋਈਆਂ ਪ੍ਰੀਖਿਆਵਾਂ ਵਿਚੋਂ ਸਕੂਲੀ ਵਿਦਿਆਰਥੀਆਂ ਵਲੋਂ
ਪ੍ਰਾਪਤ ਅੰਕਾਂ ਦੀ ਰਿਪੋਰਟ ਤੇ ਵਿਸਥਾਰਪੂਰਵਕ ਚਰਚਾ ਕਰਨ ਹਿੱਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਕੁਲਭੂਸ਼ਣ ਸਿੰਘ ਬਾਜਵਾ ਵਲੋਂ ਪੜ੍ਹੋ ਪੰਜਾਬ ਪ੍ਰੋਜੈਕਟ ਦੇ ਜਿਲ੍ਹਾ ਅਤੇ ਬਲਾਕ ਮੈਂਟਰਾਂ ਨਾਲ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੰਸਥਾ ਪਟਿਆਲਾ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿੱਚ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਪ੍ਰਭਸਿਮਰਨ ਕੌਰ ਵਲੋਂ ਸਕੱਤਰ ਸਕੂਲ ਸਿੱਖਿਆ ਨਾਲ ਮੋਹਾਲੀ ਵਿਖੇ ਹੋਈ ਮੀਟਿੰਗ ਵਿੱਚ 100 ਫੀਸਦ ਨਤੀਜੇ ਦਾ ਟੀਚਾ ਪ੍ਰਾਪਤ ਕਰਨ ਲਈ ਬਣਾਈ ਗਈ ਪਲਾਨਿੰਗ ਸਭਨਾਂ ਨਾਲ ਸਾਂਝੀ ਕੀਤੀ ਗਈ।ਜਿਸ ਵਿੱਚ ਜਿਲ੍ਹੇ ਦੇ ਸਭ ਤੋਂ ਚੰਗੇ ਅਤੇ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ‘ਤੇ ਜਿਅਦਾ ਧਿਆਨ ਦੇਣ ਦੀ ਹਦਾਇਤ ਬਾਰੇ ਦੱਸਿਆ ਗਿਆ।ਜਿਲ੍ਹਾ ਅਤੇ ਬਲਾਕ ਮੈਂਟਰਾਂ ਨੂੰ 100 ਫੀਸਦ ਨਤੀਜਾ ਪ੍ਰਾਪਤ ਕਰਨ ਦੀ ਤਿਆਰੀ ਲਈ ਸਕੂਲਾਂ ਦੀ ਅਲਾਟਮੈਂਟ ਕੀਤੀ ਗਈ।ਇਸ ਉਪਰੰਤ ਕੁਲਭੂਸ਼ਣ ਸਿੰਘ ਬਾਜਵਾ ਨੇ ਕਿਹਾ ਕਿ ਮਾਰਚ 2020 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਵਿੱਚ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐਸ ਵਲੋਂ ਮਿਥੇ ਸੌ ਫੀਸਦੀ ਟੀਚੇ ਨੂੰ ਹਾਸਲ ਕਰਨ ਲਈ ਹਰ ਜਿਲੇ੍ਹੇ ਵਿੱਚ ਪਲਾਨਿੰਗ ਕੀਤੀ ਜਾ ਰਹੀ ਹੈ । ਜਿਸ ਤਹਿਤ ਪੜ੍ਹੋ ਪੰਜਾਬ ਪ੍ਰੋਜੈਕਟ ਦੇ ਸਮੂਹ ਜਿਲ੍ਹਾ ਅਤੇ ਬਲਾਕ ਮੈਂਟਰ ਦਸੰਬਰ ਮਹੀਨੇ ਵਿਚ ਹੋਈ ਪ੍ਰੀਖਿਆ ‘ਚ ਹਰ ਵਿਸ਼ੇ ਵਿਚੋਂ 40 ਫੀਸਦੀ ਤੋਂ ਘੱਟ ਅਤੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਵਧੇਰੇ ਫੋਕਸ ਕਰਨ।ਇਸ ਸੰਬੰਧੀ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਹਰ ਕਿਸਮ ਦੀ ਜਾਣਕਾਰੀ ਰੋਜ਼ਾਨਾ ਸਾਂਝੀ ਕਰਨ ਲਈ ਸੋਸ਼ਲ ਮੀਡੀਆ ਦੀ ਉਸਾਰੂ ਵਰਤੋਂ ਕੀਤੀ ਜਾਵੇ।
ਇਸ ਮੌਕੇ ਜਿਲ੍ਹਾ ਮੈਂਟਰ (ਸਮਾਜਿਕ ਤੇ ਅੰਗਰੇਜ਼ੀ) ਕੁਲਬੀਰ ਕੌਰ, ਜਿਲ੍ਹਾ ਮੈਂਟਰ (ਸਾਇੰਸ) ਅਭਿਨਵ ਜੋਸ਼ੀ, ਸੁਖਵੀਰ ਸਿੰਘ, ਦਲਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਸਤੀਸ਼ ਕੁਮਾਰ, ਅਮਰਦੀਪ ਸਿੰਘ, ਰਾਕੇਸ਼ ਕੁਮਾਰ, ਨਵੀਨ ਖਾਨ ਆਦਿ ਹਾਜ਼ਰ ਰਹੇ ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media