ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ’ਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ
ਸ਼ਾਸ਼ਤਰੀ ਹਾਕੀ ਟੂਰਨਾਮੈਂਟ ਦੇ ਖੇਡੇ ਗਏ ਮੈਚ ਵਿਚ ਚੰਡੀਗੜ੍ਹ ਇਲੈਵਨ ਦੀ ਟੀਮ ਨੇ ਸਪੋਰਟਸ ਕਾਲਜ ਲਖਨੳੂ ਦੀ ਟੀਮ ਨੂੰ 2-0 ਨਾਲ ਮਾਤ ਦੇ ਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ।ਟੀਮਾਂ ਨਾਲ ਜਾਣ ਪਛਾਣ ਕੌਮਾਂਤਰੀ ਹਾਕੀ ਖਿਡਾਰੀ ਤੇ ਐਸ.ਪੀ ਜੁਗਰਾਜ ਸਿੰਘ ਨੇ ਕੀਤੀ ਤੇ ਸਾਬਕਾ ਸਾਂਸਦ ਕਮਲ ਚੌਧਰੀ, ਬ੍ਰਿਗੇਡੀਅਰ ਹਰਚਰਨ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਕੇ.ਡੀ.ਪਰਾਸ਼ਰ, ਗੁਰਮੀਤ ਸਿੰਘ ਮੀਤਾ, ਰਾਕੇਸ਼ ਭਾਟੀਆ, ਅਜਿੰਦਰਪਾਲ ਸਿੰਘ ਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।ਇਸ ਮੈਚ ਵਿਚੋਂ ਚੰਡੀਗੜ੍ਹ ਦੀ ਟੀਮ ਨੇ ਸਪੋਰਟਸ ਕਾਲਜ ਲਖਨੳੂ ਦੀ ਟੀਮ ਨੂੰ ਇਕ ਪਾਸੜ ਮੁਕਾਬਲੇ ਵਿਚ 2-0 ਨਾਲ ਹਰਾਇਆ। ਜੇਤੂ ਗੋਲ ਪੈਨਾਲਟੀ ਕਾਰਨਰ ਰਾਹੀਂ ਕਪਤਾਨ ਸੰਜੇ ਸਿੰਘ ਨੇ 26ਵੇਂ ਤੇ 57ਵੇਂ ਮਿੰਟ ’ਚ ਕਰਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।19 ਦਸੰਬਰ ਨੂੰ 11 ਵਜੇ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਸਪਰੋਟਸ ਕਾਲਜ ਲਖਨੳੂ ਦਰਮਿਆਨ ਤੇ ਦੂਜਾ ਮੈਚ ਸ਼ਾਮ 2 ਵਜੇ ਚੰਡੀਗੜ ਇਲੈਵਨ ਤੇ ਐਨ.ਸੀ.ਓ.ਈ ਸੋਨੀਪੱਤ ਦਰਮਿਆਨ ਖੇਡਿਆ ਜਾਵੇਗਾ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਓ.ਐਨ.ਜੀ.ਸੀ, ਇੰਡੀਅਨ ਆਇਲ, ਬੈਂਕ ਆਫ ਬੜੋਦਾ, ਸਟੇਟ ਬੈਂਕ ਆਫ ਇੰਡੀਆ ਤੇ ਇਫਕੋ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media