Saturday, March 28, 2026

ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਨਾਟਕ ਸਮਾਗਮ ਕਰਵਾਇਆ ਗਿਆ

ਸਮਰਾਲਾ, 20 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਲਾਕੇ ਦੀ ਉਘੀ ਸਮਾਜਸੇਵੀ ਸੰਸਥਾ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਅਕਸ ਰੰਗ PPNJ2012201908ਮੰਚ ਸਮਰਾਲਾ ਨੂੰ ਨਾਲ਼ ਲੈ ਕੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਜਲ੍ਹਿਆਂਵਾਲ਼ੇ ਬਾਗ਼ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਸ਼ੇਸ਼ ਨਾਟਕ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੀ ਉਘੀ ਨਾਟਕ ਟੀਮ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਭਾਵਪੂਰਤ ਅਤੇ ਜਲ੍ਹਿਆਂਵਾਲ਼ੇ ਬਾਗ਼ ਦੇ ਖ਼ੂਨੀ ਕਾਂਡ ਨਾਲ਼ ਸਬੰਧਿਤ ਨਾਟਕ ‘ਸਿਰ ਜੋ ਝੁਕੇ ਨਹੀਂ’ ਖੇਡਿਆ ਗਿਆ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ (ਸਟੇਟ ਐਵਾਰਡੀ) ਨੇ ਸਕੂਲ ਦੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਨਾਟਕ ਟੀਮ ਦਾ ਧੰਨਵਾਦ ਕੀਤਾ।ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਜੋ ਕਿ ਆਪ ਵੀ ਇੱਕ ਵਧੀਆ ਨਾਟਕ ਕਲਾਕਾਰ ਹਨ ਨੇ ਇਸ ਨਾਟਕ ਦੀ ਖੂਬਸੂਰਤ ਪੇਸ਼ਕਾਰੀ ਲਈ ਲੋਕ ਕਲਾ ਮੰਚ ਮੁੱਲਾਂਪੁਰ ਦੀ ਨਾਟਕ ਟੀਮ ਨੂੰ ਵਧਾਈ ਦਿੱਤੀ। ਉਨਾਂ ਦੱਸਿਆ ਕਿ ਕਿਵੇਂ ਅੰਗਰੇਜ਼ ਹਕੂਮਤ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਹਿੰਦੁਸਤਾਨ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ ਸੁਸਾਇਟੀ ਵਲੋਂ ਨਾਟਕ ਟੀਮ ਦਾ ਸਨਮਾਨ ਕਰਦੇ ਹੋਏ ਲੋਈ ਅਤੇ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਨਾਟਕਕਾਰ ਮਾ. ਤਰਲੋਚਨ ਸਿੰਘ ਸਮਰਾਲਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਸਮੁੱਚੇ ਪ੍ਰੋਗਰਾਮ ਸੰਚਾਲਨਾ ਅਕਸ ਰੰਗ ਮੰਚ ਦੇ ਪ੍ਰਧਾਨ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਨੇ ਨਿਭਾਈ।
               ਉਨ੍ਹਾਂ ਤੋਂ ਇਲਾਵਾ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਇੰਦਰੇਸ਼ ਜੈਦਕਾ, ਦੀਪ ਦਿਲਬਰ, ਸਰਵਣ ਸਿੰਘ ਸਮਰਾਲਾ, ਨੀਰਜ਼ ਸਿਹਾਲਾ, ਐਡਵੋਕੇਟ ਗਗਨਦੀਪ ਥਾਪਰ, ਸੁਰਿੰਦਰ ਸਿੰਘ ਬਿੱਟੂ ਬੇਦੀ, ਦਰਸ਼ਨ ਸਿੰਘ ਦਰਸ਼ੀ ਸਮਰਾਲਾ, ਕੁਲਵਿੰਦਰ ਸਿੰਘ ਨੋਕਵਾਲ, ਗੁਰਪ੍ਰੀਤ ਸਿੰਘ ਸਿੰਧੂ, ਮਾ. ਆਤਮਾ ਸਿੰਘ ਕੋਟਾਲਾ, ਮਾ. ਦਲੀਪ ਸਿੰਘ ਸਮਰਾਲਾ, ਲੈਕਚਰਾਰ ਮੁਨੀਸ਼ ਸਮਰਾਲਾ, ਲੈਕਚਰਾਰ ਡਾ. ਸੁਖਪਾਲ ਕੌਰ, ਲਖਵਿੰਦਰਪਾਲ ਸਿੰਘ ਖ਼ਾਲਸਾ, ਲੈਕਚਰਾਰ ਅਮਰੀਕ ਸਿੰਘ, ਲੈਕਚਰਾਰ ਪੂਰਨ ਸਿੰਘ, ਅਕਸ ਰੰਗ ਮੰਚ ਦੀ ਟੀਮ ਦੇ ਕਲਾਕਾਰ ਕਮਲਜੀਤ ਕੌਰ, ਅਬਦੁਲ ਖਾਨ, ਰਵੀ ਹੰਸ, ਉਦੈਵੀਰ ਸਿੰਘ, ਕੁਨਾਲ ਅਭੇਜੀਤ ਸਿੰਘ ਆਦਿ ਸ਼ਾਮਿਲ ਹੋਏ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply