7ਵੀਂ ਕੌਮੀ ਰਾਕੇਟਬਾਲ ਚੈਂਪੀਅਨਸ਼ਿਪ ਵਿੱਚ ਲੈਣਗੀਆਂ ਹਿੱਸਾ – ਭੱਲਾ/ਪ੍ਰਿੰ. ਬਲਵਿੰਦਰ ਸਿੰਘ
ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੰਧੂ) – 6ਵੀਂ ਜ਼ਿਲ੍ਹਾ ਰਾਕੇਟਬਾਲ ਚੈਂਪੀਅਨਸ਼ਿਪ 2019-20 ਸਿੰਗਲ ਕੋਰਟ ਪ੍ਰਤੀਯੋਗਤਾ ਦੇ ਵਿੱਚ ਰਾਕੇਟਬਾਲ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਕੌਮੀ ਕੋਚ ਗੁਰਚਰਨ ਸਿੰਘ ਭੱਲਾ ਦੀਆਂ ਸ਼ਗਿਰਦ ਤੇ ਰਾਕੇਟਬਾਲ ਖਿਡਾਰਣ ਦਾ ਦਬਦਬਾ ਰਿਹਾ।ਵਾਪਿਸ ਅੰਮ੍ਰਿਤਸਰ ਪਰਤੀਆਂ ਇੰਨ੍ਹਾਂ ਖਿਡਾਰਨਾਂ ਦਾ ਜ਼ਿਲ੍ਹਾ ਰਾਕੇਟਬਾਲ ਐਸੋਸੀਏਸ਼ਨ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਕੌਮੀ ਪ੍ਰਧਾਨ ਤੇ ਏ.ਡੀ.ਸੀ.ਪੀ ਅੰਮ੍ਰਿਤਸਰ ਲਖਬੀਰ ਸਿੰਘ ਪੀ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜਨਰਲ ਸਕੱਤਰ-ਕਮ-ਸਾਬਕਾ ਡਾਇਰੈਕਟਰ ਸਪੋਰਟਸ ਐਸ.ਜੀ.ਪੀ.ਸੀ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦੇ ਮਹਿਲਾ ਵਰਗ ਵਿੱਚ ਉਨ੍ਹਾਂ ਦੀਆਂ ਖਿਡਾਰਨਾਂ ਨੇ ਵੱਖ-ਵੱਖ ਪ੍ਰਕਾਰ ਦੇ ਮੈਡਲਾਂ ਤੇ ਵਕਾਰੀ ਟਰਾਫੀ ‘ਤੇ ਕਬਜ਼ਾ ਜਮਾਇਆ।ਉਨ੍ਹਾਂ ਦੱਸਿਆ ਕਿ ਹੁਣ ਇਹ ਖਿਡਾਰਨਾਂ 31 ਜਨਵਰੀ 2020 ਤੋਂ ਲੈ ਕੇ 2 ਫਰਵਰੀ 2020 ਤੱਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਹੋਣ ਵਾਲੀ ਮਹਿਲਾ-ਪੁਰਸ਼ਾਂ ਦੀ 7ਵੀਂ ਨੈਸ਼ਨਲ ਰਾਕੇਟਬਾਲ ਚੈਂਪੀਅਨਸ਼ਿਪ 2019-20 ਦੇ ਵਿੱਚ ਹਿੱਸਾ ਲੈਣਗੀਆਂ।ਜਨਰਲ ਸਕੱਤਰ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੌਮੀ, ਸੂਬਾ ਤੇ ਜ਼ਿਲ੍ਹਾ ਰਾਕੇਟਬਾਲ ਐਸੋਸੀਏਸ਼ਨਾਂ ਦੇ ਵੱਲੋਂ ਰਾਕੇਟਬਾਲ ਖੇਡ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ।ਜਿਸ ਦੇ ਲਈ ਵੱਖ-ਵੱਖ ਕਮੇਟੀਆਂ ਦਾ ਗੱਠਨ ਕੀਤਾ ਗਿਆ ਹੈ।