Wednesday, September 23, 2026

ਤ੍ਰਿਪਤ ਬਾਜਵਾ ਵਲੋਂ ਕਿਰਪਾਲ ਕਜ਼ਾਕ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ `ਤੇ ਵਧਾਈ

ਚੰਡੀਗੜ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਦੇ ਉਘੇ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ `ਅੰਤਹੀਣ` ਲਈ ਸਾਹਿਤ Kirpal Kazakਅਕਾਦਮੀ ਪੁਰਸਕਾਰ ਮਿਲਣ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹ ਪੁਰਸਕਾਰ ਮਿਲਣ ਨਾਲ ਨਾ ਸਿਰਫ ਕਿਰਪਾਲ ਕਜ਼ਾਕ ਬਲਕਿ ਪੰਜਾਬੀ ਬੋਲੀ ਅਤੇ ਪੰਜਾਬੀ ਜਗਤ ਦਾ ਮਾਣ ਵਧਿਆ ਹੈ।
              ਬਾਜਵਾ ਨੇ ਕਿਰਪਾਲ ਕਜ਼ਾਕ ਨੂੰ ਪੰਜਾਬੀ ਦਾ ਸਮਰੱਥ ਅਤੇ ਪ੍ਰਬੁੱਧ ਕਹਾਣੀਕਾਰ ਦੱਸਦਿਆਂ ਕਿਹਾ ਹੈ ਕਿ ਉਹਨਾਂ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਦੇ ਮੱਧਵਰਗੀ ਲੋਕਾਂ ਦੇ ਜੀਵਨ ਨੂੰ ਬਾਖੂਬੀ ਚਿਤਰਦਿਆਂ ਉਹਨਾਂ ਦੀਆਂ ਰੀਝਾਂ, ਸਮੱਸਿਆਵਾਂ ਅਤੇ ਔਰਤ-ਮਰਦ ਸਬੰਧਾਂ ਨੂੰ ਉਭਾਰਿਆ ਹੈ।ਕਜ਼ਾਕ ਨੇ ਆਪਣੀ ਜਿੰਦਗੀ ਦੇ ਅਨੁਭਵ ਰਾਹੀਂ ਕਮਾਈ ਗਈ ਮਨੋਵਿਗਿਆਨਿਕ ਸੂਝ ਨਾਲ ਕਿਰਤੀ ਲੋਕਾਂ ਦੀ ਮਿਹਨਤ ਮਸ਼ੱਕਤ ਅਤੇ ਸਿਰੜੀ ਜਿੰਦਗੀ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ।ਅੰਤਹੀਣ ਤੋਂ ਬਿਨਾਂ ਪਾਣੀ ਦੀ ਕੰਧ, ਦਰਅਸਲ, ਮਿੱਟੀ ਦਾ ਮਾਧੋ, ਡੂੰਮਣਾ ਅਤੇ ਜੜ੍ਹਾਂ ਉਸ ਦੀਆਂ ਉਚ ਕੋਟੀ ਦੀਆਂ ਕਹਾਣੀਆਂ ਹਨ, ਜਿਹੜੀਆਂ ਦਹਾਕਿਆਂ ਤੱਕ ਪੰਜਾਬੀ ਸਾਹਿਤ ਵਿੱਚ ਚਰਚਿਤ ਰਹਿਣਗੀਆਂ।
           ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਨੇ ਕਿਹਾ ਕਿ ਸ੍ਰੀ ਕਜਾਕ ਨੇ ਨਾ ਸਿਰਫ ਸਾਹਿਤਕ ਖੇਤਰ ਵਿਚ ਕਰੜੀ ਘਾਲਣਾ ਘਾਲੀ ਹੈ, ਬਲਕਿ ਉਹਨਾਂ ਨੇ ਆਪਣੇ ਨਿੱਜੀ ਜੀਵਨ ਵਿਚ ਵੀ ਹੱਡਭੰਨਵੀਂ ਮਿਹਨਤ ਕੀਤੀ ਹੈ।ਉਹਨਾਂ ਕਿਹਾ ਕਿ ਸਿਰਫ ਦਸਵੀਂ ਜਮਾਤ ਪਾਸ ਕਰਕੇ ਨਿਰੋਲ ਸਾਹਿਤਕ ਘਾਲਣਾ ਰਾਹੀਂ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੇ ਅਹੁਦੇ ‘ਤੇ ਪਹੁੰਚਣਾ ਆਪਣੇ ਆਪ ਵਿੱਚ ਲਾਮਿਸਾਲ ਪ੍ਰਾਪਤੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply