ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਖੇ ਹਾਲ ਹੀ ‘ਚ ਖੋਲ੍ਹੇ ਗਏ ਕੋਰਟਯਾਰਡ ਬਾਏ ਮੈਰਿਅਟ ਹੋਟਲ ਵਿੱਚ ਪੂਰਾ ਦਿਨ ਚੱਲਣ ਵਾਲੇ ਰੈਸਟੋਰੈਂਟ ਦੀ ਕਿਚਨ ਅੱਜ ਸ਼ੁਰੂ ਕੀਤੀ ਗਈ, ਜਿਥੇ ਸ਼ਹਿਰੀ ਪਰਿਵਾਰ ਸਮੇਤ ਬੁਫੇ ਦਾ ਆਨੰਦ ਮਾਣ ਸਕਣਗੇ।
ਹੋਟਲ ਮੈਨੇਜਰ ਰਾਹੁਲ ਸ਼ਰਮਾ ਨੇ ਦੱਸਿਆ ਹੈ ਕਿ ਹੋਟਲ ਵਿੱਚ ਵੱਖ-ਵੱਖ ਤਰਾਂ ਦੇ ਲਜੀਜ਼ ਪਕਵਾਨ ਸ਼ਹਿਰੀਆਂ ਨੂੰ ਸਾਰਾ ਦਿਨ ਆਕਰਸ਼ਿਤ ਕਰਨਗੇ।ਉਨਾਂ ਕਿਹਾ ਕਿ ਹੋਟਲ ਵਿੱਚ ਮੀਟਿੰਗ ਹਾਲ, ਕਨਵੈਨਸ਼ਨ ਹਾਲ, ਕਿੱਟੀ ਹਾਲ ਤੋਂ ਇਲਾਵਾ ਮੈਰਿਜ਼ ਪਾਰਟੀਆਂ ਲਈ ਵੱਡਾ ਹਾਲ ਅਤੇ ਛੱਤ ਉਪਰ ਪੂਲ ਤੇ ਬਾਰ ਵੀ ਉਪਲੱਬਧ ਹੈ।
ਐਕਜੀਕਿਊਟਿਵ ਸ਼ੈਫ ਅਨਿਰੁੱਧ ਅਤੇ ਐਫ.ਐਂਡ.ਬੀ ਮੈਨੇਜਰ ਸ਼ਸ਼ਾਂਕ ਗੋਇਲ ਨੇ ਹਾਜ਼ਰ ਪੱਤਰਕਾਰਾਂ ਤੇ ਗ੍ਰਾਹਕਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਕਿਚਨ ਵਿੱਚ ਅੰਮ੍ਰਿਤਸਰ ਦੇ ਪ੍ਰਸਿੱਧ ਖਾਣੇ ਸਰੋਂ ਦਾ ਸਾਗ, ਅੰਮ੍ਰਿਤਸਰੀ ਛੋਲੇ ਕੁਲਚੇ, ਬਟਰ ਚਿਕਨ, ਮਟਨ ਤੇ ਚਿਕਨ ਟਿੱਕੇ ਤੋਂ ਇਲਾਵਾ ਏਸ਼ੀਆਈ ਚਿਕਨ ਸ਼ੁਮਾਈ, ਥਾਈ ਰੈਡ ਅਤੇ ਗਰੀਨ ਕਰੀ, ਪੈਡ ਥਾਈ ਅਤੇ ਸਕੇਵਰਸ ਉਪਲੱਬਧ ਹੋਣਗੇ।ਕਲਾਸਿਕ ਰੋਸਟੇਡ ਚਿਕਨ, ਪੈਨ ਸਿਅਰਡ ਰਿਵਰ ਸੋਲ ਅਤੇ ਫਿਸ਼ ਐਂਡ ਚਿਪਸ ਦੇ ਨਾਲ ਕਈ ਪ੍ਰਕਾਰ ਦੇ ਪਾਸਟਾ, ਰਿਸੋਟੋਸ ਅਤੇ ਪੀਜਾ ਵੀ ਖਾਣ ਲਈ ਮਿਲਣਗੇ।
ਇਸ ਸਮੇਂ ਸ਼ੈਫ ਅਨਿਰੁੱਧ ਦੇਸ਼ਪਾਂਡੇ ਨੇ ਕਿਹਾ ਕਿ ਰੈਸਟੋਰੈਂਟ ਦਾ ਮੈਨਿਊ ਹਰ ਵਰਗ ਦੇ ਸ਼ਹਿਰੀਆਂ ਦੀ ਪਸੰਦ ਅਨੁਸਾਰ ਬਣਾਇਆ ਗਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …