Thursday, August 13, 2026

ਲੋਕ ਨੁਮਾਇੰਦੇ ਸਾਥ ਦੇਣ ਤਾਂ ਪੰਜਾਬ ਵਿਚੋਂ ਟੀ.ਬੀ ਦਾ ਖਾਤਮਾ ਯਕੀਨੀ – ਸੋਨੀ

ਲੋਕ ਸਭਾ ਮੈਂਬਰ ਵਿਪਲੋਵ ਠਾਕੁਰ ਨੇ ਟੀ.ਬੀ ਹਸਪਤਾਲ ਨੂੰ ਦਿੱਤੇ 10 ਲੱਖ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਨਗਰ ਨਿਗਮ ਅੰਮਿ੍ਰਤਸਰ ਵਲੋਂ ਭਾਰਤੀ ਸੰਸਦੀ ਸੰਸਥਾ ਵਸੋਂ ਤੇ ਵਿਕਾਸ ਅਤੇ ਸਿਹਤ ਵਿਭਾਗ PPNJ2212201907ਪੰਜਾਬ ਦੇ ਸਹਿਯੋਗ ਨਾਲ ਟੀ.ਬੀ ਬਾਰੇੇ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਡਾਕਟਰੀ ਸਿੱਖਿਆ ਤੇ ਵਿਕਾਸ ਮੰਤਰੀ ਓ.ਪੀ ਸੋਨੀ ਨੇ ਸੰਸਦੀ ਸੰਸਥਾ ਵਲੋਂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਸੰਸਥਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀਮਤੀ ਵਿਪਲੋਵ ਠਾਕੁਰ ਦਾ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਜਿਸ ਤਰਾਂ ਅੱਜ ਕਾਰਪੋਰੇਸ਼ਨ ਦੇ ਸੱਦੇ ‘ਤੇ ਲੋਕ ਨੁਮਾਇੰਦਿਆਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ਼ਹਿਰ ਵਿਚੋਂ ਟੀ.ਬੀ ਨੂੰ ਖਤਮ ਕਰਨ ਲਈ ਇਕਜੁੱਟਤਾ ਵਿਖਾਈ ਹੈ, ਉਸ ਤੋਂ ਸਪੱਸ਼ਟ ਹੈ ਕਿ ਉਹ ਦਿਨ ਦੂਰ ਨਹੀਂ, ਜਦ ਅਸੀਂ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਵਿਚੋਂ ਟੀ.ਬੀ ਨੂੰ ਖਤਮ ਕਰ ਦਿਆਂਗੇ।ਉਨਾਂ ਕਿਹਾ ਕਿ ਟੀ.ਬੀ ਦੇ ਮਾਮਲੇ ਵਿਚ ਜਾਗਰੂਕਤੀ ਹੀ ਸਭ ਤੋਂ ਵੱਡਾ ਇਲਾਜ ਹੈ, ਕਿਉਂਕਿ ਸਰਕਾਰ ਵੱਲੋਂ ਇਸ ਦੇ ਟੈਸਟ ਅਤੇ ਦਵਾਈਆਂ ਮੁਫ਼ਤ ਦੇਣ ਦੇ ਨਾਲ-ਨਾਲ ਮਰੀਜ਼ ਨੂੰ ਖੁਰਾਕੀ ਲੋੜਾਂ ਦੀ ਪੂਰਤੀ ਲਈ ਪ੍ਰਤੀ ਮਹੀਨਾ 500 ਰੁਪਏ ਵੀ ਦਿੱਤਾ ਜਾਂਦਾ ਹੈ।
          ਇਸ ਮੌਕੇ ਬੋਲਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਭਾਰਤ ਵਿਚ ਟੀ.ਬੀ ਦਾ ਖਾਤਮਾ ਨਹੀਂ ਹੋਇਆ, ਸਗੋਂ ਹਰ ਸਾਲ ਨਵੇਂ ਮਰੀਜ਼ ਆ ਰਹੇ ਹਨ।ਇਸ ਲਈ ਇਸ ਨੂੰ ਪੋਲੀਓ ਦੀ ਤਰਾਂ ਖਤਮ ਕਰਨ ਦੀ ਲੋੜ ਹੈ।ਉਨਾਂ ਅੰਮਿ੍ਰਤਸਰ ਦੇ ਟੀ ਬੀ ਹਸਪਤਾਲ ਲਈ ਲੋਕ ਸਭਾ ਮੈਂਬਰ ਸ੍ਰੀਮਤੀ ਵਿਪਲੋਵ ਠਾਕੁਰ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ ਮਦਦ ਦੇਣ ਦੀ ਅਪੀਲ ਕੀਤੀ, ਜਿਸ ਉਤੇ ਉਨਾਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਔਜਲਾ ਨੇ ਢਾਬ ਖਟੀਕਾਂ ਦੇ ਕਰੀਬ 100 ਸਾਲ ਪੁਰਾਣੇ ਹਸਪਤਾਲ, ਜੋ ਕਿ ਨਗਰ ਨਿਗਮ ਦੇ ਥਾਂ ਵਿੱਚ ਹੈ, ਨੂੰ ਸਿਹਤ ਵਿਭਾਗ ਦੇ ਸਪੁੱਰਦ ਕਰਨ ਲਈ ਹਾਊਸ ਨੂੰ ਬੇਨਤੀ ਕੀਤੀ, ਤਾਂ ਮੇਅਰ ਦੀ ਹਾਜ਼ਰੀ ਵਿੱਚ ਹਾਊਸ ਨੇ ਇਹ ਮਤਾ ਹਾੳੂਸ ਦੀ ਮੀਟਿੰਗ ਵਿਚ ਆਉਣ ਤੇ ਤਰੁੰਤ ਪ੍ਰਵਾਨ ਕਰਨ ਦੀ ਸਹਿਮਤੀ ਮੇਜ਼ ਥਪਾ-ਥਪਾ ਕੇ ਦੇ ਦਿੱਤੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਕੌਂਸਲਰਾਂ ਜ਼ਰੀਏ ਸਾਰੇ ਨਾਗਰਿਕਾਂ ਨੂੰ ਟੀ.ਬੀ ਦੇ ਲੱਛਣਾਂ, ਇਲਾਜ ਤੇ ਸਰਕਾਰੀ ਸਹੂਲਤਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਨਾਂ ਸੰਸਦੀ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।
             ਸੰਸਥਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀਮਤੀ ਵਿਪਲੋਵ ਠਾਕੁਰ ਨੇ ਆਪਣੇ ਸੰਬੋਧਨ ਵਿਚ ਨਗਰ ਨਿਗਮ ਅੰਮਿ੍ਰਤਸਰ ਦਾ ਧੰਨਵਾਦ ਕਰਦੇ ਕਿਹਾ ਕਿ ਟੀ.ਬੀ ਹੁ ਣ ਕੋਈ ਲਾ ਇਲਾਜ ਬਿਮਾਰੀ ਨਹੀਂ, ਸਗੋਂ ਇਸ ਲਈ ਸਿਰਫ਼ ਹਸਪਤਾਲ ਤੱਕ ਪਹੁੰਚ ਕਰਨ ਦੀ ਲੋੜ ਹੈ।
           ਸੰਸਦੀ ਸੰਸਥਾ ਦੇ ਸਕੱਤਰ ਮਨਮੋਹਨ ਸ਼ਰਮਾ, ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ, ਜਿਲ੍ਹਾ ਟੀ.ਬੀ ਅਫਸਰ ਡਾ. ਨਰੇਸ਼ ਚਾਵਲਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply