Tuesday, September 22, 2026

ਡਿਪਟੀ ਕਮਿਸ਼ਨਰ ਵਲੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦਗਾਰਾਂ ਦਾ ਨਿਰੀਖਣ

ਇਤਹਾਸਕ ਸਥਾਨ ਦੀ ਸੰਭਾਲ ਲਈ ਹਰ ਤਰਾਂ ਦੇ ਸਹਿਯੋਗ ਦਾ ਦਿੱਤਾ ਭਰੋਸਾ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਅੱਜ ਉਚੇਚੇ ਤੌਰ ‘ਤੇ ਅਟਾਰੀ ਦੇ ਉਸ ਸਥਾਨ ‘ਤੇ PPNJ2212201908ਪੁੱਜੇ, ਜਿਥੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਸਸਕਾਰ ਹੋਇਆ ਅਤੇ ਉਨਾਂ ਦੀ ਬੇਟੀ ਦੇ ਵਿਆਹ ਮੌਕੇ ਮਹਾਰਾਜਾ ਰਣਜੀਤ ਸਿੰਘ ਸ਼ਾਹੀ ਬਰਾਤ ਲੈ ਕੇ ਅਟਾਰੀ ਆਏ।ਐਸ.ਡੀ.ਐਮ ਅਟਾਰੀ ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਤਹਿਸੀਲਦਾਰ ਅਟਾਰੀ ਅਤੇ ਹੋਰ ਵਿਭਾਗਾਂ ਦੇ ਮੁਖੀ ਵੀ ਉਨਾਂ ਦੇ ਨਾਲ ਸਨ।
ਅਟਾਰੀਵਾਲਾ ਪਰਿਵਾਰ ਵੱਲੋਂ ਸੇਵਾ ਮੁਕਤ ਕਰਨਲ ਹਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਇਤਹਾਸ ਬਾਰੇ ਚਾਨਣਾ ਪਾਇਆ। ਢਿਲੋਂ ਨੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਅਜਾਇਬ ਘਰ ਵੇਖਿਆ।ਉਨਾਂ ਕਿਹਾ ਕਿ ਇਤਹਾਸ ਵਿਚ ਇਹ ਸਥਾਨ ਬਹੁਤ ਮਹੱਤਤਾ ਰੱਖਦਾ ਹੈ, ਕਿਉਂਕਿ ਸਰਦਾਰ ਸ਼ਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਵੱਡੇ ਥੰਮ ਸਨ ਅਤੇ ਅਸੀਂ ਅਜਿਹੇ ਸਥਾਨਾਂ ਦੀ ਸੰਭਾਲ ਕਰਨ ਵਿਚ ਹਰ ਤਰਾਂ ਦਾ ਸਹਿਯੋਗ ਦਿਆਂਗੇ।ਉਨਾਂ ਇਸ ਥਾਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਵੀ ਵੇਖੀਆਂ।ਇਸ ਤੋਂ ਪਹਿਲਾਂ ਉਨਾਂ ਸਰਦਾਰ ਸ਼ਾਮ ਸਿੰਘ ਦੀ ਯਾਦ ਵਿਚ ਅੰਮ੍ਰਿਤਸਰ ਵਿਖੇ ਬਣੇ ਇੰਡੀਆ ਗੇਟ ਦਾ ਜਾਇਜ਼ਾ ਲਿਆ ਤੇ ਉਸ ਦੀ ਮੁਰੰਮਤ ਤੇ ਸਾਫ-ਸਫਾਈ ਲਈ ਨਿਗਮ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।
ਇਸ ਮੌਕੇ ਏ.ਸੀ.ਪੀ ਸਰਤਾਜ ਸਿੰਘ ਚਾਹਲ, ਐਕਸੀਅਨ ਜਸਬੀਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply