ਲੌਂਗੋਵਾਲ, 22 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਤੋਲਾਵਾਲ ਵਿਖੇ ਯੂਨਾਇਟਿਡ ਯੂਥ ਕਲੱਬ ਵਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ
ਦਿਹਾੜੇ ਨੂੰ ਸਮਰਪਿਤ ਅੱਖਾਂ ਦੇ ਇਲਾਜ ਦਾ ਮੁਫ਼ਤ ਕੈਂਪ ਲਗਾਇਆ ਗਿਆ । ਜਿਸ ਦਾ ਉਦਘਾਟਨ ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਕੀਤਾ ਗਿਆ।ਬਾਜਵਾ ਨੇ ਮਹਿਮਾਨਾਂ ਨੂੰ ਗਮਲਿਆਂ ਸਮੇਤ ਬੂਟੇ ਦੇ ਕੇ ਸਨਮਾਨਿਤ ਕੀਤਾ।ਕੈਂੰਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ 580 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਅਤੇ 48 ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਚੁਣ ਕੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਜਿਥੇ ਇੰਨਾਂ ਮਰੀਜ਼ਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਵੀ ਕਲੱਬ ਵਲੋਂ ਮੁਫ਼ਤ ਵੰਡੀਆਂ ਗਈਆਂ।
ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡੀ.ਐਸ.ਪੀ ਸੁਨਾਮ ਰਾਜੇਸ਼ ਸਨੇਹੀ ਨੇ ਸ਼ਿਰਕਤ ਕਰਦਿਆਂ ਕਲੱਬ ਦੇ ਇਸ ਵਿਸ਼ੇਸ਼ ਉਪਰਾਲੇ ਅਤੇ ਬੂਟੇ ਵੰਡਣ ਦੇ ਉਤਮ ਕਾਰਜ਼ ਦੀ ਭਰਵੀੰਂ ਸ਼ਲਾਘਾ ਕੀਤੀ।ਇਸ ਮੌਕੇ ਕਲਬ ਦੇ ਚੇਅਰਮੈਨ ਬਲਵੀਰ ਸਿੰਘ ਭੰਮ ਬਲਾਕ ਸੰਮਤੀ ਮੈਂਬਰ, ਜਗਤਜੀਤ ਸਿੰਘ ਸਾਰੋਂ, ਰਾਜਿੰਦਰ ਕੁਮਾਰ ਲੀਲੂ, ਜਸਵੀਰ ਸਿੰਘ ਬਾਗਵਾਲਾ ਚੇਅਰਮੈਨ ਪੀ.ਪੀ.ਐਸ ਚੀਮਾ, ਜਗਪਾਲ ਸਿੰਘ ਸ਼ਾਹਪੁਰ ਕਲਾਂ ਸੀਨੀਅਰ ਕਾਂਗਰਸੀ ਆਗੂ, ਹਰਿੰਦਰ ਸਿੰਘ ਲਖਮੀਰਵਾਲਾ ਚੇਅਰਮੈਨ ਕਿਸਾਨ ਸੈਲ ਪੰਜਾਬ, ਸੁਖਦੇਵ ਸਿੰਘ ਐਮ.ਸੀ, ਜਗਦੇਵ ਸਿੰਘ ਸਰਪੰਚ ਦੌਲੇਵਾਲਾ, ਗੁਰਿੰਦਰ ਸਿੰਘ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਸੰਗਰੂਰ, ਹਰਦੀਪ ਸਿੰਘ ਸਰਾਓ, ਸੋਨਾ ਸਰਾਓ, ਬਲਵਿੰਦਰ ਸਿੰਘ ਵਿਰਕ, ਨਾਇਬ ਸਿੰਘ, ਗੁਰਲਾਲ ਸਿੰਘ, ਬੰਤ ਸਿੰਘ, ਦੀਪ ਸਰਾਓ, ਸਿਕੰਦਰ ਸਿੰਘ, ਗੋਗੀ ਸਿੰਘ, ਸੁਖਚੈਨ ਸਿੰਘ ਗੋਲੂ, ਕੁਲਵਿੰਦਰ ਸਿੰਘ ਭੱਠਲ, ਅਮਨਾ, ਬੰਟੀ, ਨਿਰਮਲ ਸਿੰਘ ਸਾਬਕਾ ਸਰਪੰਚ, ਜੀਤ ਮੈਂਬਰ ਆਦਿ ਹਾਜ਼ਰ ਸਨ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media