ਲੌਂਗੋਵਾਲ, 23 ਦਸੰਬਰ (-ਪੰਜਾਬ ਪੋਸਟ -ਜਗਸੀਰ ਲੌਂਗੋਵਾਲ) -ਪਾਵਰਕਾਮ ਵਿੱਚ ਸੀ.ਆਰ.ਏ 281/13 ਅਧੀਨ ਭਰਤੀ ਹੋਏ ਡਵੀਜਨ ਲਹਿਰਾਗਾਗਾ ਅਧੀਨ
ਕੰਮ ਕਰਦੇ ਕੰਟਰੈਕਟ ਲਾਇਨਮੈਨਾਂ ਨੇ ਇਕੱਠੇ ਹੋ ਕੇ ਰੈਗੂਲਰ ਹੋਣ ‘ਤੇ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਆਗੂ ਪੂਰਨ ਸਿੰਘ ਖਾਈ, ਮਨਜੀਤ ਸਿੰਘ ਚਾਹਲ, ਦਰਸ਼ਨ ਸਿੰਘ ਰਾਜੀਆ, ਰਾਮ ਚੰਦਰ ਸਿੰਘ ਖਾਈ, ਹਰਵਿੰਦਰ ਸਿੰਘ ਚੱਠਾ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਸਮੁੱਚੀ ਕਮੇਟੀ ਅਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ।
ਪੂਰਨ ਸਿੰਘ ਖਾਈ ਨੇ ਰੈਗੂਲਰ ਹੋਏ ਲਾਇਨਮੈਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਿਕਮੇ ਵਿਚ ਪੂਰੀ ਇਮਾਨਦਾਰੀ ਨਾਲ ਤੇ ਸਮਝਦਾਰੀ ਨਾਲ ਕੰਮ ਕਰਦਿਆਂ ਸਭ ਤੋਂ ਪਹਿਲਾਂ ਆਪਣੀ ਡਿਊਟੀ ਪ੍ਰਤੀ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਨਾਲ ਨਾਲ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਰਹਿਣ ਲਈ ਜਥੇਬੰਦਕ ਵੀ ਹੋਣਾ ਜ਼ਰੂਰੀ ਹੈ ਰਾਮ ਚੰਦਰ ਸਿੰਘ ਖਾਈ ਨੇ ਰੈਗੂਲਰ ਹੋਏ ਲਾਇਨਮੈਨਾਂ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਰੈਗੂਲਰ ਹੋਏ ਸਾਥੀਆਂ ਦੀ ਤਰ੍ਹਾਂ ਬਾਕੀ ਮਹਿਕਮਿਆਂ ਵਿੱਚ ਵੀ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਜੋ ਮੀਟਿੰਗ ਵਿੱਚ ਮੰਗਾਂ ਸੰਬੰਧੀ ਸਹਿਮਤੀਆਂ ਹੋਈਆਂ ਸਨ, ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਰੈਗੂਲਰ ਹੋਏ ਸਾਥੀ ਹਰਭਜਨ ਸਿੰਘ, ਗੁਰਛੈਬਰ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਜੇਜੀ ਖਾਨ, ਵਿੰਦਰ ਸਿੰਘ ਅਤੇ ਬਾਕੀ ਸਾਰੇ ਲਾਇਨਮੈਨਾਂ ਨੇ ਇਸ ਮੌਕੇ ਪੁਹੰਚੇ ਇੰਜੀਨੀਅਰ ਕੁਨਾਲ ਕਾਲੜਾ, ਗੁਰਚਰਨ ਸਿੰਘ ਤੇ ਸੁਖਚੈਨ ਸਿੰਘ ਦਾ ਵੀ ਸਵਾਗਤ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media