Monday, December 23, 2024

ਸਵ. ਮਾਤਾ ਗੁਰਮੀਤ ਕੌਰ ਮੱਟੂ ਨਮਿਤ ਭੋਗ ਤੇ ਅੰਤਿਮ ਅਰਦਾਸ 31 ਨੂੰ

ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ- ਸੰਧੂ) – ਬੀਤੇ ਦਿਨੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਵ. ਮਾਤਾ ਗੁਰਮੀਤ ਕੌਰ ਮੱਟੂ (65) ਨਮਿਤ ਸ੍ਰੀ ਅਖੰਡ PPNJ2512201916ਪਾਠ ਸਾਹਿਬ ਦੇ ਭੋਗ ਮਿਤੀ 31 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12.00 ਵਜੇ ਉਨ੍ਹਾਂ ਦੇ ਗ੍ਰਹਿ ਗਲੀ ਨੰ. 4, ਨਿਊ ਦਸ਼ਮੇਸ਼ ਨਗਰ, ਗੁਰੂ ਨਾਨਕ ਪੁਰਾ ਰੋਡ ਨਜਦੀਕ ਹੌਲੀ ਸਿਟੀ ਪਬਲਿਕ ਸਕੂਲ, ਕੋਟ ਖਾਲਸਾ ਅੰਮ੍ਰਿਤਸਰ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ ਦੁਪਹਿਰ 12.00 ਤੋਂ 1.00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।
ਜਿਸ ਦੌਰਾਨ ਵੱਖ-ਵੱਖ ਰਾਜਨੀਤਿਕ ਨੇਤਾਵਾਂ, ਸਮਾਜਿਕ, ਧਾਰਮਿਕ ਤੇ ਖੇਡ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਵ. ਮਾਤਾ ਗੁਰਮੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਸਵ. ਮਾਤਾ ਗੁਰਮੀਤ ਕੌਰ ਮੱਟੂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਾਬਕਾ ਅਧਿਕਾਰੀ ਤੇ ਟਰੇਡ ਯੂਨੀਅਨ ਆਗੂ ਦਰਸ਼ਨ ਸਿੰਘ ਮੱਟੂ ਦੀ ਧਰਮ ਪਤਨੀ ਤੇ ਕੋਮੀ ਖਿਡਾਰੀ ਨਰਿੰਦਰ ਸਿੰਘ ਰੇਲਵੇ, ਕੌਮੀ ਕੋਚ, ਗੁਰਿੰਦਰ ਸਿੰਘ ਮੱਟੂ, ਕੌਮੀ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ ਤੇ ਸਮਾਜ ਸੇਵਕ ਸ਼ਿਵ ਮੱਟੂ ਦੀ ਸਤਿਕਾਰਯੋਗ ਮਾਤਾ ਸਨ।
ਇਸੇ ਦੌਰਾਨ ਕੁਲਵੰਤ ਸਿੰਘ, ਮੰਚ ਸੰਚਾਲਕ ਉਪਕਾਰ ਸੰਧੂ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਵੀਨਾਂ ਮੱਟੂ, ਬਲਜੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਕਿਰਨਦੀਪ ਕੌਰ, ਸ਼ਿਵ ਕੁਮਾਰ ਜੋਸ਼ੀ, ਬਲਜਿੰਦਰ ਸਿੰਘ ਅਜਨਾਲਾ, ਅਵਤਾਰ ਸਿੰਘ ਜੀਐਨਡੀਯੂ, ਬਲਦੇਵ ਸਿੰਘ, ਜਸਪਾਲ ਸਿੰਘ ਸੰਧੂ, ਰਘਬੀਰ ਸਿੰਘ, ਸਤਨਾਮ ਸਿੰਘ, ਅਮੀਰ ਚੰਦ, ਗੁਰਸ਼ਰਨ ਸਿੰਘ ਸੰਧੂ, ਕੁਲਵਿੰਦਰ ਸਿੰਘ, ਅਰੁਣ ਕੁਮਾਰ, ਜੋਗਿੰਦਰ ਕੌਰ, ਹਰਜੀਤ ਸਿੰਘ, ਮਨਜੀਤ ਕੌਰ, ਗੁਰਮੀਤ ਸਿੰਘ ਸੰਧੂ, ਸੁਖਬੀਰ ਕੌਰ, ਜਸਵੰਤ ਸਿੰਘ ਖਾਲੜਾ, ਕੋਚ ਬਲਕਾਰ ਸਿੰਘ, ਕੌਮੀ ਖਿਡਾਰੀ ਸ਼ੈਫੀ ਸੰਧੂ, ਕੌਮੀ ਖਿਡਾਰਨ ਐਨਮ ਸੰਧੂ, ਕਾਮਰੇਡ ਜਸਵੰਤ ਸਿੰਘ, ਸਵਿੰਦਰ ਸਿੰਘ ਸਿੱਧੂ ਆਦਿ ਨੇ ਮੱਟੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply