Thursday, February 26, 2026

ਸੂਬੇਦਾਰ ਕਿਰਪਾਲ ਸਿੰਘ ਹੁੰਦਲ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 3 ਨੂੰ

1971 ਦੀ ਭਾਰਤ-ਪਾਕਿ ਜੰਗ ‘ਚ ਦਿਖਾਈ ਸੀ ਬਹਾਦਰੀ ਤੇ ਨਿਡਰਤਾ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਸੰਧੂ) – ਪੱਤਰਕਾਰ ਮਨਦੀਪ ਸਿੰਘ ਢਿੱਲੋਂ ਅਟਾਰੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਨਾਨਾ ਸੂਬੇਦਾਰ PPNJ2612201904ਕਿਰਪਾਲ ਸਿੰਘ ਹੁੰਦਲ ਦਾ ਦਿਹਾਂਤ ਹੋ ਗਿਆ।ਉਨ੍ਹਾਂ ਦਾ ਵੇਰਕਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਭਾਰਤ ਫੌਜ ਦੀ 62ਵੀਂ ਕੈਵਲਰੀ ਆਰਮਡ ਕੋਰ ਦੇ ਸੇਵਾਮੁਕਤ ਸਵ. ਸੂਬੇਦਾਰ ਕਿਰਪਾਲ ਸਿੰਘ ਹੁੰਦਲ ਦੇ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਬੜੀ ਹੀ ਬਹਾਦਰੀ ਤੇ ਨਿਡਰਤਾ ਦਿਖਾਈ ਗਈ।ਜਿਸ ਦੇ ਬਦਲੇ ਭਾਰਤ ਸਰਕਾਰ ਤੇ ਭਾਰਤੀ ਫੌਜ ਵੱਲੋਂ ਉਨ੍ਹਂਾ ਨੂੰ ਪ੍ਰਸ਼ੰਸ਼ਾ ਪੱਤਰ ਤੇ ਮੈਡਲ ਦੇ ਕੇ ਨਵਾਜਿਆ ਗਿਆ।
ਵੱਖ-ਵੱਖ ਪੱਤਰਕਾਰਾਂ, ਰਾਜਨੀਤਿਕ ਪਾਰਟੀ ਆਗੂ, ਧਾਰਮਿਕ ਤੇ ਸਮਾਜ ਸੇਵੀਂ ਸਭਾ ਸੁਸਾਇਟੀਆਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਪੀੜ੍ਹਤ ਪਰਿਵਾਰ ਤੋਂ ਇਲਾਵਾ ਪੱਤਰਕਾਰ ਮਨਦੀਪ ਸਿੰਘ ਢਿੱਲੋਂ ਅਟਾਰੀ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਰਜਿੰਦਰ ਸਿੰਘ ਰੂਬੀ, ਤਜਿੰਦਰ ਸਿੰਘ, ਸਤਿਬੀਰ ਸਿੰਘ ਭੀਲ, ਰੁਪਿੰਦਰਜੀਤ ਸਿੰਘ ਭਕਨਾ, ਦਰਸ਼ਨ ਸਿੰਘ ਘਰਿੰਡਾ, ਜਸਬੀਰ ਸਿੰਘ ਗਿੱਲ, ਅਵਤਾਰ ਸਿੰਘ ਘਰਿੰਡਾ, ਜੀ.ਐਸ. ਸੰਧੁੂ, ਸੁੱਖ ਵਡਾਲੀ, ਨਿਤਿਨ ਕਾਲੀਆ, ਸੁਰਿੰਦਰ ਸਿੰਘ ਵਿਰਦੀ, ਜਗਜੀਤ ਸਿੰਘ, ਵਿਜੈ ਅਗਨੀਹੋਤਰੀ, ਗੁਰਬੀਰ ਗੰਡੀਵਿੰਡ, ਵਿਜੈ ਭਸੀਨ, ਰਜਿੰਦਰ ਬਲੱਗਣ, ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਗੁਰਸ਼ਰਨ ਸਿੰਘ ਸੰਧੂ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਕੋਚ ਬਲਕਾਰ ਸਿੰਘ, ਪਰਮਿੰਦਰ ਕੌਰ ਰੰਧਾਵਾ, ਜਸਪਾਲ ਸਿੰਘ ਸੰਧੂ, ਐਨਮ ਸੰਧੂ, ਮੰਚ ਸੰਚਾਲਕ ਉਪਕਾਰ ਸਿੰਘ ਸੰਧੂ, ਸੌਰਵ ਸਹਿਗਲ, ਹੈਵਨਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ, ਆਦਿ ਦੇ ਨਾਮ ਵਰਨਣਯੋਗ ਹਨ।
ਪ੍ਰਿੰਸੀਪਲ ਜਗਜੀਤ ਸਿੰਘ ਹੁੰਦਲ (ਵਿਸ਼ਵ ਪਬਲਿਕ ਸਕੂਲ ਵੇਰਕਾ) ਅਨੁਸਾਰ ਸਵ. ਸੂਬੇਦਾਰ ਕਿਰਪਾਲ ਸਿੰਘ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 3 ਜਨਵਰੀ 2020 ਦਿਨ ਸ਼ੁਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੁਪਹਿਰ 1.00 ਤੋਂ 2.00 ਵਜੇ ਤੱਕ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਵਿਖੇ ਹੋਵੇਗਾ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply