ਧੂਰੀ, 28 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੂਰਜ ਗ੍ਰਹਿਣ ਮੌਕੇ ਧੂਰੀ ਦੇ ਨੇੜਲੇ ਪਿੰਡ ਕੱਕੜਵਾਲ ਵਿਖੇ ਪਹੁੰਚੇ ਭਗਤਾਂ ਲਈ ਲੰਗਰ ਲਗਾਇਆ ਗਿਆ।
ਮਹੰਤ ਸ਼੍ਰੀ ਰਾਮ ਅਵਤਾਰ ਗਿਰੀ ਨੇ ਦੱਸਿਆ ਕਿ ਸ਼੍ਰੀ ਮਹੰਤ ਵੂਧਗਿਰੀ ਸੇਵਾ ਟਰੱਸਟ ਕੁਰਕਸ਼ੇਤਰ ਦੇ ਸੰਸਥਾਪਕ ਸ਼੍ਰੀ ਮਹੰਤ ਵੂਧ ਗਿਰੀ ਵਲੋਂ ਇਹ ਟਰੱਸਟ ਬਣਾਇਆ ਗਿਆ ਹੈ।ਜਿਸ ਦੇ ਪ੍ਰਧਾਨ ਸ਼੍ਰੀ ਮਹੰਤ ਗੋਪਾਲ ਗਿਰੀ ਪਿੰਡ ਕਲਸੀਆਂ, ਕੈਸ਼ੀਅਰ ਸ਼੍ਰੀ ਮਹੰਤ ਅੰਮ੍ਰਿਤ ਬਣ ਛਾਜਲੀ, ਸੈਕਟਰੀ ਸ਼੍ਰੀ ਮਹੰਤ ਰਾਮ ਅਵਤਾਰ ਗਿਰੀ ਪਿੰਡ ਕੱਕੜਵਾਲ, ਮੈਂਬਰ ਸ਼੍ਰੀ ਮਹੰਤ ਚਰਨ ਪੂਰੀ ਜੋਗੀ ਮਾਜਰਾ, ਮਹੰਤ ਸ਼੍ਰੀ ਕੁਲਬਿੰਦਰ ਬਣ ਚੱਠਾ ਨੰਹੇੜਾ ਅਤੇ ਸਮੂੰਹ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਤੇ ਭਗਤਾਂ ਨੇ ਸੂਰਜ ਗ੍ਰਹਿਣ ਮੌਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਆਈਆਂ ਸੰਗਤਾਂ ਅਤੇ ਭਗਤਾਂ ਨੂੰ ਚਾਹ, ਦਾਲ ਭੋਜਨ ਅਤੇ ਪ੍ਰਸ਼ਾਦ ਦਾ ਲੰਗਰ ਵਰਤਾਇਆ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media