ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕੈਬਨਿਟ ਮੰਤਰੀ ਪੰਜਾਬ ੳਮ ਪ੍ਰਕਾਸ਼ ਸੋਨੀ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ. 50 ਦੇ ਇਲਾਕਿਆਂ ਵਿੱਚ ਵਿਕਾਸ ਦੇ ਕੰਮਾਂ ਦੀ ਝੜੀ ਲਗਾਉਦੇਂ ਹੋਏ ਗੁਦਾਮ ਮੁਹੱਲਾ ਅਤੇ ਸ਼ਾਸਤਰੀ ਮਾਰਕਿਟ ਚੌਂਕ ਵਿਖੇ ਗਲੀਆਂ-ਨਾਲੀਆਂ ਬਣਾਉਣ, ਸੀਵਰੇਜ਼ ਲਾਈਨਾਂ ਵਿਛਾਉਣ ਅਤੇ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ।
ਇਹਨਾਂ ਉਦਘਾਟਨਾਂ ਦੇ ਅਵਸਰ ਤੇ ਮੇਅਰ ਰਿੰਟੂ ਨੇ ਸੰਬੋਧਨ ਕਰਦੇ ਹੋਈ ਕਿਹਾ ਕਿ ਇਸ ਸਮੇਂ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਵਾਰਡਾਂ ਵਿੱਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਰਹਿਣ ਦਿੱਤੀ ਗਈ ਹੈ।ਜਿਹਨਾਂ ਵਾਰਡਾਂ ਵਿਚ ਵਿਕਾਸ ਦੇ ਕੰਮ ਹੋਣ ਵਾਲੇ ਹਨ, ਉਹਨਾਂ ਦੇ ਤਖਮੀਨੇ ਪਾਸ ਕਰਵਾਕੇ ਟੈਂਡਰ ਲਗਵਾਉਣ ਉਪਰੰਤ ਵਿਕਾਸ ਦੇ ਕੰਮ ਕਰਵਾ ਦਿੱਤੇ ਜਾਣਗੇ।ਸਮਰਾਟ ਸਿਟੀ ਪ੍ਰੋਜੈਕਟ, ਅਮਰੂਤ ਸਕੀਮ ਅਤੇ ਹਿਰਦੈ ਪ੍ਰੋਜੈਕਟ ਤਹਿਤ ਸ਼ਹਿਰ ਦੇ ਹਰ ਕੋਨੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਹਨ, ਜ਼ਿਨ੍ਹਾਂ ਦੇ ਪੂਰਾ ਹੋਣ ‘ਤੇ ਸ਼ਹਿਰ ਦੀ ਨੁਹਾਰ ਬਲ ਜਾਵੇਗੀ।
ਇਸ ਮੌਕੇ ਸ਼੍ਰੀਮਤੀ ਰਾਜਬੀਰ ਕੌਰ ਕੌਸਲਰ, ਵਿਕਾਸ ਸੋਨੀ ਕੌਂਸਲਰ, ਪਰਮਜੀਤ ਚੋਪੜਾ, ਸੁਨੀਲ ਕੌਂਟੀ, ਪਰਮਜੀਤ ਬਤਰਾ, ਮਨਜੀਤ ਸਿੰਘ ਬੋਬੀ, ਸੋਹਣ ਸਿੰਘ ਬੀ.ਏ, ਮੀਨਾ ਕੁਮਾਰੀ, ਕਪਿਲ, ਬਿਮਲ ਪਹਿਲਵਾਨ, ਯੋਗਰਾਜ ਮਲਹੋਤਰਾ, ਰਜਿੰਦਰ ਨੀਟੂ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …