Monday, December 23, 2024

ਕੌਮਾਂਤਰੀ ਖਿਡਾਰੀ ਤੇ ਕੋਚ ਅਭਿਲਾਸ਼ ਕੁਮਾਰ ਸਨਮਾਨਿਤ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਜਰਾਤ ਦੇ ਅਹਿਮਦਾਬਾਦ ਵਿਖੇ ਮਾਰਸ਼ਲ ਆਰਟ ਅਥਾਰਟੀ ਆਫ ਇੰਡੀਆ ਦੀ ਦੇਖ-ਰੇਖ ਹੇਠ PPNJ2812201901ਇੰਟਰਨੈਸ਼ਨਲ ਮਾਰਸ਼ਲ ਆਰਟ ‘ਹਾਲ ਆਫ ਫੇਮ’ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਦੁਨੀਆਂ ਭਰ ਦੇ ਇੱਕ ਹਜ਼ਾਰ ਖਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਪੰਜਾਬ ਦੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਕੌਮਾਂਤਰੀ ਖਿਡਾਰੀ ਤੇ ਕੋਚ ਅਭਿਲਾਸ਼ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉਨਾਂ ਨੂੰ ਸਨਮਾਨ ਹਾਸਲ ਹੋਇਆ ਹੈ।ਇਹ ਐਵਾਰਡ ਮਾਰਸ਼ਲ ਆਰਟ ਦੀ ਦੁਨੀਆਂ ਦਾ ਸਭ ਤੋਂ ਵੱਡਾ ਐਵਾਰਡ ਮੰਨਿਆ ਜਾਂਦਾ ਹੈ।ਅਭਿਲਾਸ਼ ਕਪੂਰ ਨੇ ਕਿਹਾ ਕਿ ਇਹ ਐਵਾਰਡ ਬੀਤੇ 20 ਸਾਲਾਂ ਤੋਂ ਮਾਰਸ਼ਲ ਆਰਟ ਦੀ ਦੁਨੀਆਂ ਵਿੱਚ ਦਿੱਤੇ ਗਏ ਯੋਗਦਾਨ ਬਦਲੇ ਮਲੇਸ਼ੀਆ ਅਤੇ ਸ਼੍ਰੀਲੰਕਾ ਦੇ ਗ੍ਰੈਂਡ ਮਾਸਟਰ ਵਲੋਂ ਦਿੱਤਾ ਗਿਆ।
ਇਸੇ ਦੌਰਾਨ ਅੰਮ੍ਰਿਤਸਰ ਵਾਪਸ ਪਹੁੰਚਣ ‘ਤੇ ਅਭਿਲਾਸ਼ ਕੁਮਾਰ ਨੂੰ ਕੈਬਨਿਟ ਮੰਤਰੀ ਰੈਂਕ ਪ੍ਰਾਪਤ ਵਿਧਾਇਕ ਡਾ. ਰਾਜ ਕੁਮਾਰ ਨੇ ਵਧਾਈ ਦਿੱਤੀ ਗਈ।ਡਾ. ਵੇਰਕਾ ਨੇ ਦੱਸਿਆ ਕਿ ਅਭਿਲਾਸ਼ ਕੁਮਾਰ ਪਿੱਛਲੇ 20 ਸਾਲਾਂ ਤੋਂ ਖੇਡਾਂ ਨੂੰ ਪ੍ਰਫੁਲੱਤ ਕਰਨ ਲਈ ਜੋ ਕੌਮਾਂਤਰੀ ਤੇ ਕੌਮੀ ਪੱਧਰ ਦੇ ਖੇਡ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ, ਉਹ ਸ਼ਲਾਘਾਯੌਗ ਹਨ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੀ ਸੰਸਥਾ ਦੀ ਹਰ ਤਰੀਕੇ ਦੀ ਮਦਦ ਕਰਨਗੇ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 26 ਜਨਵਰੀ 2019 ਅਤੇ 15 ਅਗਸਤ 2019 ਨੂੰ ਅਭਿਲਾਸ਼ ਕੁਮਾਰ ਨੂੰ ਸਪੋਰਟਸ ਐਵਾਰਡ ਦੇ ਨਾਲ ਨਵਾਜਿਆ ਜਾ ਚੁੱਕਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply