ਲੌਂਗੋਵਾਲ, 28 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸਿਧ ਸਮਾਜ ਸੇਵਿਕਾ ਪ੍ਰੀਤੀ ਮਹੰਤ ਵਲੋਂ ਗਰੀਬਾਂ ਨੂੰ ਪੈ ਰਹੀ ਕੜਾਕੇ ਦੀ ਠੰਢ ਤੋਂ ਬਚਾਉਣ
ਲਈ ਵਡੇ ਪੱਧਰ ‘ਤੇ ਗਰਮ ਕਪੜੇ ਵੰਡੇ ਗਏ।ਉਨ੍ਹਾਂ ਵਲੋਂ ਆਪਣੀ ਰਿਹਾਇਸ਼ ‘ਤੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਵੀ ਕੀਤਾ।ਜਿਸ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ, ਉਘੇ ਸਮਾਜ ਸੇਵੀ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ, ਨਗਨ ਬਾਬਾ ਸਾਹਿਬ ਦਾਸ ਸੇਵਾਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ, ਡਾਕਟਰ ਸੁਖਵਿੰਦਰ ਸਿੰਘ ਅਤੇ ਸ਼ਹਿਰ ਦੀਆਂ ਹੋਰ ਉਘੀਆਂ ਸਖਸ਼ੀਅਤਾਂ ਸ਼ਾਮਿਲ ਹੋਈਆ।ਇਸ ਮੌਕੇ ਪਹਿਲਾਂ ਸਥਾਨਕ ਘੁਮਿਆਰ ਬਸਤੀ ਵਿਖੇ ਸੈਂਕੜੇ ਗਰੀਬਾਂ ਨੂੰ ਗਰਮ ਕੰਬਲ, ਸੁਟ ਵੰਡੇ ਗਏ।ਇਸ ਉਪਰੰਤ ਉਨ੍ਹਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਵਿਖੇ ਕੰਬਲ ਅਤੇ ਨਕਦ ਰਾਸ਼ੀ ਦਾਨ ਵਜੋਂ ਦਿੱਤੀ।ਮਹੰਤਾਂ ਦੀ ਹਾਜ਼ਰੀ ਵਿੱਚ ਪ੍ਰੀਤੀ ਮਹੰਤ ਨੇ ਕਿਹਾ ਕਿ ਦੀਨ ਦੁਖੀਆਂ ਦੀ ਸੇਵਾ ਹੀ ਉਤਮ ਸੇਵਾ ਹੈ ਜੋ ਉਹ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ ਅਜਿਹਾ ਕਾਰਜ ਕਰ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।ਹਾਜ਼ਰ ਮਹੰਤਾਂ ਵਲੋਂ ਦੇਸ਼ ਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਚੰਗੀ ਸਿਹਤ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਗਈ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media