Monday, September 21, 2026

ਹੈਵੀ ਗੱਡੀਆਂ ਦੀ ਆਵਾਜਾਈ ‘ਤੇ ਲਾਈ ਰੋਕ

ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਹੁਕਮ ਜਾਰੀ ਕਰਦਿਆਂ Gurpreet Khehra DCਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦੇ ਹੋਏ 30-31 ਦਸੰਬਰ 2019 ਦੀ ਦਰਮਿਆਨੀ ਰਾਤ ਅਤੇ 31 ਦਸੰਬਰ 2019 ਅਤੇ 1 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਨਰੋਟ ਜੈਮਲ ਸਿੰਘ ਵਾਲੀ ਸਾਈਡ ਤੋਂ ਕਥਲੋਰ ਪੁੱਲ ਤੋਂ ਗੁਜਰਨ ਵਾਲੀਆਂ ਹੈਵੀ ਗੱਡੀਆਂ ਅਤੇ ਕੀੜੀ ਏਰੀਆ ਵਲੋਂ ਨਿਕਲਣ ਵਾਲੀਆਂ ਹੈਵੀ ਗੱਡੀਆਂ ‘ਤੇ ਰੋਕ ਲਗਾਈ ਜਾਂਦੀ ਹੈ।ਇਹ ਹੁਕਮ ਪੁਲਿਸ ਵਿਭਾਗ/ਆਰਮੀ ਦੀਆਂ ਗੱਡੀਆਂ ‘ਤੇ ਲਾਗੂ ਨਹੀਂ ਹੋਵੇਗਾ।ਇਹ ਹੁਕਮ 30 ਦਸੰਬਰ 2019 ਤੋਂ 1 ਜਨਵਰੀ 2020 ਤੱਕ ਲਾਗੂ ਰਹਿਣਗੇ।

 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply