Wednesday, September 30, 2026

ਐਲੀਵੇਟਿਡ ਰੋਡ ਹੇਠਾਂ 12.50 ਕਰੋੜ ਦੀ ਲਾਗਤ ਵਾਲੇ ਸੁੰਦਰੀਕਰਨ ਪ੍ਰਾਜੈਕਟ ਦੀ ਸੋਨੀ ਵਲੋਂ ਸ਼ੁਰੂਆਤ

ਲਗਾਏ ਜਾਣਗੇ ਪੌਦੇ ਤੇ ਰੰਗ ਬਰੰਗੀਆਂ ਲਾਈਟਾਂ 

ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਵਲੋਂ ਸਮਾਰਟ ਸਿਟੀ ਤਹਿਤ PPNJ0601202020ਅਲੀਵੇਟਿਡ ਰੋਡ ਦੇ ਹੇਠਾਂ ਸੁੰਦਰੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।
ਸੋਨੀ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 12.50 ਕਰੋੜ ਦੀ ਲਾਗਤ ਨਾਲ ਐਲੀਵੇਟਿਡ ਰੋਡ ਹੇਠਾਂ ਰੰਗ ਬਰੰਗੀਆਂ ਲਾਈਟਾਂ, ਪੌਦੇ ਅਤੇ ਬੀ.ਆਰ.ਟੀ ਐਸ ਦੀਆਂ ਛੱਤਾਂ ‘ਤੇ ਸੋਲਰ ਸਿਸਟਮ ਲਗਾਇਆ ਜਾਵੇਗਾ।ਤਕਰੀਬਨ 5 ਕਿਲੋਮੀਟਰ ਦੇ ਖੇਤਰ ਵਿੱਚ ਇਹ ਸਾਰਾ ਕੰਮ ਕੀਤਾ ਜਾਵੇਗਾ ਅਤੇ ਰੇਹੜ੍ਹੀ ਜੋਨ ਅਤੇ ਪਾਰਕਿੰਗ ਸਪਾਟ ਬਣਾਏ ਜਾਣਗੇ।9 ਮਹੀਨੇ ‘ਚ ਮੁਕੰਮਲ ਹੋਣ ਵਾਲੇ ਕੰਮ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ ਜੋ ਤਿੰਨ ਸਾਲ ਤੱਕ ਇਸ ਦੀ ਦੇਖਰੇਖ ਕਰੇਗੀ।ਐਲੀਵੇਟਿਡ ਪੁੱਲ ਦੇ ਹੇਠਾਂ ਭੰਡਾਰੀ ਪੁੱਲ, ਤਾਰਾਂ ਵਾਲਾ ਪੁੱਲ, ਕਚਹਿਰੀ ਚੌਂਕ ਦੇ ਹੇਠਾਂ ਇਹ ਸਾਰਾ ਕੰਮ ਹੋਵੇਗਾ।
ਸੋਨੀ ਨੇ ਦੱਸਿਆ ਕਿ 65 ਕਰੋੜ ਰੁਪਏ ਦੀ ਲਾਗਤ ਨਾਲ ਵਾਲ ਸਿਟੀ ਦੇ ਸੀਵਰੇਜ ਸਿਸਟਮ ਨੂੰ ਵੀ ਸੁਧਾਰਿਆ ਜਾਵੇਗਾ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦਾਂ ਤੋਂ ਲੈ ਕੇ ਖਜ਼ਾਨੇ ਗੇਟ ਤੱਕ ਸੁੰਦਰੀਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।
ਇਸ ਮੌਕੇ ਸੁਨੀਲ ਦੱਤੀ ਵਿਧਾਇਕ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਸੀਨੀਅਰ ਵਾਈਸ ਚੇਅਰਮੈਨ ਲਘੁ ਉਦਯੌਗ ਭਲਾਈ ਬੋਰਡ ਪਰਮਜੀਤ ਬਤਰਾ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਪਰਮਜੀਤ ਸਿੰਘ ਚੋਪੜਾ, ਐਸ.ਈ ਅਸ਼ਵਨੀ ਸੇਖੜੀ, ਸੁਨੀਲ ਕੌਂਟੀ, ਐਸ.ਐਲ ਮੱਲੀ ਐਸ.ਡੀ.ਓ, ਗੁਰਦੇਵ ਸਿੰਘ ਦਾਰਾ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply