Sunday, October 25, 2026

ਯੂਕੋ ਬੈਂਕ ਬਰਾਂਚ ਸਮਰਾਲਾ ਵਿਖੇ ਬੈਂਕ ਦਾ 77ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਸਮਰਾਲਾ, 8 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਯੂਕੋ ਬੈਂਕ ਬਰਾਂਚ ਸਮਰਾਲਾ ਵਲੋਂ ਆਪਣਾ 77ਵਾਂ ਸਥਾਪਨਾ ਦਿਵਸ ਬਰਾਂਚ ਮੈਨੇਜਰ ਅਵਿਸ਼ੇਕ PPNJ0901202003ਸ਼ਰਮਾ ਦੀ ਅਗਵਾਈ ‘ਚ ਮਨਾਇਆ ਗਿਆ।ਬਰਾਂਚ ਸਮਰਾਲਾ ਦੀ ਸ਼ਾਖਾ ਵਿਖੇ ਕਰਵਾਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੈਂਕ ਸਟਾਫ ਅਤੇ ਗਾਹਕਾਂ ਵਲੋਂ ਮਿਲ ਕੇ ਕੇਕ ਕੱਟਿਆ ਗਿਆ। ਬਰਾਂਚ ਮੈਨੇਜਰ ਵਲੋਂ ਬੈਂਕ ਦੀਆਂ ਪ੍ਰਾਪਤੀਆਂ ਤੇ ਬੈਂਕ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਕਰਜ਼ਾ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।ਬੈਂਕ ਦੇ ਗਾਹਕ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਡਾ. ਹਰਿੰਦਰਜੀਤ ਸਿੰਘ ਕਲੇਰ, ਅਵਤਾਰ ਸਿੰਘ ਗਰੇਵਾਲ ਅਤੇ ਡੀ.ਡੀ ਚੌਧਰੀ ਵਲੋਂ ਬੈਂਕ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਤਾਰੀਫ ਕੀਤੀ।
                       ਇਸ ਮੌਕੇ ਬੈਂਕ ਸਟਾਫ ਵਿੱਚ ਸਹਾਇਕ ਮੈਨੇਜਰ ਅਸ਼ੀਸ਼ ਸ਼ਰਮਾ, ਮਿਸ ਨੈਨਸੀ, ਨਾਰੰਗ ਸਿੰਘ ਸੀਨੀ: ਅਸਿਸਟੈਂਟ ਆਦਿ ਵੀ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply