Thursday, December 12, 2024

ਟੀ.ਐਸ.ਯੂ ਤੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਮੁਲਾਜ਼ਮਾਂ ਵਲੋਂ ਦੇਸ਼ ਵਿਆਪੀ ‘ਭਾਰਤ ਬੰਦ’ ਦੇ ਹੱਕ ’ਚ ਹੜਤਾਲ ਤੇ ਰੈਲੀ

ਸਮਰਾਲਾ, 9 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਅੱਜ ਦੇਸ਼ ਪੱਧਰ ‘ਤੇ ਵੱਖ-ਵੱਖ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਤੇ ਮਿਹਨਤਕਸ਼ਾਂ ਵਲੋਂ ਬੁਲਾਏ ਗਏ PPNJ0901202002‘ਭਾਰਤ ਬੰਦ’ ਦੇ ਸਮਰਥਨ ’ਚ ਟੀ.ਐਸ.ਯੂ ਸਮਰਾਲਾ ਦੇ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ। ਇਸ ਸਮੇਂ ਕੱਢੀ ਰੈਲੀ ਦੌਰਾਨ ਸਿਕੰਦਰ ਸਿੰਘ, ਸੰਗਤ ਸਿੰਘ ਸੇਖੋਂ, ਪ੍ਰੇਮ ਸਿੰਘ, ਅਵਤਾਰ ਸਿੰਘ ਨਿੱਕਾ, ਇੰਜ: ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਕੁਕੀ, ਕੁਲਵੰਤ ਸਿੰਘ ਤਰਕ, ਜਸਵੀਰ ਸਿੰਘ, ਸੰਦੀਪ ਸਿੰਘ ਸੇਖੋਂ, ਮੰਡਲ ਆਗੂ ਜਸਵੰਤ ਸਿੰਘ ਨੇ ਸ਼ਾਮਲ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਤੇ ਸੂਬਾ ਸਰਕਾਰਾਂ ਸਮੁੱਚੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ, ਨਿਗਮੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਕਰਨ ਤੇ ਤੁਲੀ ਹੋਈ ਹੈ। ਦੇਸ਼ ਦੇ ਲੋਕ ਵਿਰੋਧੀ ਹਾਕਮ ਸਰਕਾਰੀ ਪੱਕੀ ਭਰਤੀ ਬੰਦ ਕਰਕੇ ਠੇਕੇਦਾਰੀ ਸਿਸਟਮ ਲਾਗੂ ਕਰ ਰਹੀ ਹੈ।ਸਰਕਾਰਾਂ ਲਗਾਤਾਰ ਸਰਕਾਰੀ ਵਿਭਾਗਾਂ ’ਚ ਪੋਸਟਾਂ ਖਤਮ ਕਰਕੇ ਬੇਰੁਜ਼ਗਾਰੀ ਦੀ ਲਾਈਨ ’ਚ ਵਾਧਾ ਕਰ ਰਹੀ।ਆਗੂਆਂ ਨੇ ਕਿਹਾ ਕਿ ਸਰਕਾਰਾਂ ਆਮ ਲੋਕਾਂ ਦਾ ਅਸਲ ਬੁਨਿਆਦੀ ਮੁੱਦਿਆਂ ਤੋਂ ਧਿਆਨ ਹਟਾਕੇ ਸੀ.ਏ.ਏ/ ਐਨ.ਆਰ.ਸੀ ਵਰਗੇ ਫਿਰਕੂ ਆਧਾਰ ਤੇ ਕਨੂੰਨ ਲਾਗੂ ਕਰਕੇ ਲੋਕਾਂ ’ਚ ਧਰਮਾਂ/ਜਾਤਾਂ ਦੇ ਆਧਾਰ ‘ਤੇ ਵੰਡੀਆਂ ਪਾ ਰਹੀ ਹੈ।ਹੱਕ ਮੰਗਦੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਲੋਕਾਂ ਤੇ ਫਿਰਕੂ ਜਬਰ ਰਾਹੀਂ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ।ਆਗੂਆਂ ਨੇ ਕਿਹਾ ਕਿ ਅੱਜ ਲੋਕ ਦੁਸ਼ਮਣ ਹਾਕਮਾਂ ਖਿਲਾਫ਼ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਨੂੰ ਇੱਕਜੁੱਟ ਹੋ ਕੇ ਹਾਕਮਾਂ ਦੀਆਂ ਧਨਾਢ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ ਡਟ ਕੇ ਸੰਘਰਸ਼ ਦੇ ਮੈਦਾਨ ’ਚ ਆਉਣ।ਆਗੂਆਂ ਨੇ ਮੰਗ ਕੀਤੀ ਹੈ ਕਿ ਪਟਿਆਲੇ ਵਿਖੇ ਬਰਤਰਫ ਕੀਤੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ। ਜੇ.ਐਨ.ਯੂ ਯੂਨੀਵਰਸਿਟੀ ’ਚ ਵਿਦਿਅਰਥੀਆਂ ’ਤੇ ਮਾਰਧਾੜ, ਗੰੁਡਾਗਰਦੀ ਕਰਨ ਵਾਲੇ ਦੋਸ਼ੀਆਂ ਖਿਲਾਫ ਢੁੱਕਵੀ ਕਾਰਵਾਈ ਕੀਤੀ ਜਾਵੇ।
ਹੱਡ ਚੀਰਵੀਂ ਸਰਦੀ ‘ਚ ਪਾਵਰਕਾਮ ਦੇ ਮੁਲਾਜਮਾਂ ਤੋਂ ਇਲਾਵਾ ਪੈਨਸ਼ਨਰਾਂ ਨੇ ਵੀ ਹੜਤਾਲ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply