ਮਾਮੂਨ ਵਿਖੇ ਨਜਾਇਜ ਕਾਲੋਨੀ ਦਾ ਨਿਰਮਾਣ ਕਾਰਜ ਕਰਵਾਇਆ ਬੰਦ
ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਅਗਰ ਕੋਈ ਵਿਅਕਤੀ ਬਿਨ੍ਹਾਂ ਨਕਸਾ ਪਾਸ ਕਰਵਾਇਆ ਕਿਸੇ ਦੁਕਾਨ, ਘਰ, ਜਾਂ ਕਿਸੇ ਹੋਰ
ਤਰ੍ਹਾਂ ਦੀ ਉਸਾਰੀ ਕਰੇਗਾ ਉਸ ਤੇ ਨਿਯਮਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਪਠਾਨਕੋਟ ਵਿੱਚ ਜਾਂ ਆਸ ਪਾਸ ਜੋ ਵਿਵਰਜਿਤ ਖੇਤਰ ਹਨ ਅਗਰ ਉਨ੍ਹਾਂ ਖੇਤਰਾਂ ਵਿੱਚ ਵੀ ਕਿਸੇ ਤਰ੍ਹਾਂ ਦੀ ਉਸਾਰੀ ਦਾ ਨਿਰਮਾਣ ਨਿਯਮਾਂ ਤੋਂ ਬਾਹਰ ਜਾ ਕੇ ਕੀਤਾ ਜਾਂਦਾ ਹੈ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਨਗਰ ਨਿਗਮ ਕਮਿਸ਼ਨਰ ਪਠਾਨਕੋਟ ਨੇ ਕਾਰਪੋਰੇਸਨ ਪਠਾਨਕੋਟ ਵੱਲੋਂ ਨਜਾਇਜ਼ ਬਣਾਈਆਂ ਜਾ ਰਹੀ ਕਾਲੋਨੀ ਅਤੇ ਦੁਕਾਨਾਂ, ਅਤੇ ਬਿਨ੍ਹਾਂ ਕਿਸੇ ਪਰਮਿਸ਼ਨ ਤੋਂ ਬਿਲਡਿੰਗ ਨਿਰਮਾਣ ‘ਤੇ ਕਾਰਵਾਈ ਕਰਨ ਮਗਰੋਂ ਕੀਤਾ।ਉਨ੍ਹਾਂ ਕਿਹਾ ਕਿ ਸਹਿਰ ਨਿਵਾਸੀਆਂ ਨੂੰੂ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਦੇ ਨਿਰਮਾਣ ਕਾਰਜ ਤੋਂ ਪਹਿਲਾ ਕਾਰਪੋਰੇਸ਼ਨ ਵੱਲੋਂ ਆਨ ਲਾਈਨ ਨਕਸਾ ਪਾਸ ਕਰਵਾਉਂਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਤੇ ਨਕਸਾ ਪਾਸ ਕਰਵਾਉਂਣ ਲਈ ਅਪਲਾਈ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਰੁਕਾਵਟ ਦੇ ਨਿਰਧਾਰਤ ਸਮੇਂ ਵਿੱਚ ਨਿਯਮਾਂ ਦੇ ਅਨੁਸਾਰ ਨਕਸਾ ਪਾਸ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਨਗਰ ਨਿਗਮ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਵਧੀਕ ਕਮਿਸ਼ਨਰ ਪਠਾਨਕੋਟ ਅਜੈ ਸੂਦ ਦੀ ਨਿਗਰਾਨੀ ਹੇਠ ਸੁਰਿੰਦਰ ਸਿੰਘ ਬਿੰਦਰਾ ਏ.ਟੀ.ਪੀ (ਸਹਾਇਕ ਟਾਊਨ ਪਲਾਨਰ), ਸੋਨਿਕਾ ਮਲਹੋਤਰਾ ਬਿਲਡਿੰਗ ਇੰਸਪੈਕਟਰ ਕਾਰਪੋਰੇਸ਼ਨ ਪਠਾਨਕੋਟ, ਕਿਰਨਦੀਪ ਸਿੰਘ ਬਿਲਡਿੰਗ ਇੰਨਸਪੈਕਟਰ ਕਾਰਪੋਰੇਸ਼ਨ ਪਠਾਨਕੋਟ ਅਤੇ ਰਣਦੀਪ ਕੋਰ ਬਿਲਡਿੰਗ ਇੰਸਪੈਕਟਰ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਅੱਜ ਨਜਾਇਜ ਉਸਾਰੀਆਂ ‘ਤੇ ਕਾਰਵਾਈ ਕੀਤੀ ਗਈ।ਅਜੈ ਸੂਦ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਪਠਾਨਕੋਟ ਨੇ ਦੱਸਿਆ ਕਿ ਮਿਲਟਰੀ ਹਸਪਤਾਲ ਪਠਾਨਕੋਟ ਦੇ ਨਜਦੀਕ ਦੋ ਭਾਈਵਾਲ ਲੋਕਾਂ ਵੱਲੋਂ ਸ਼ਾਮਲਾਟ ਪਈ ਜਮੀਨ ‘ਤੇ ਤਿੰਨ ਦੁਕਾਨਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ, ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਦਾ ਨਾ ਤਾਂ ਕੋਈ ਨਕਸਾ ਪਾਸ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਾਲਕੀ ਦੇ ਕਾਗਜਾਤ ਪਾਏ ਗਏ।ਅਧਿਕਾਰੀਆਂ ਵੱਲੋਂ ਜਾਂਚ ਕਰਨ ਮਗਰੋਂ ਤਿੰਨਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਏ.ਪੀ.ਕੇ ਰੋਡ (ਡਲਹੋਜੀ ਰੋਡ) ਤੇ ਨਜਦੀਕ ਸ਼ਨੀਦੇਵ ਮੰਦਿਰ ਇੱਕ ਤਿੰਨ ਮੰਜਿਲਾਂ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਜਿਸ ਵਿੱਚ ਬੇਸਮੈਂਟ,ਗਰਾਉਂਡ ਫਲੋਰ, ਪਹਿਲੀ ਮੰਜਿਲ ਅਤੇ ਦੂਸਰੀ ਮੰਜਿਲ ਦਾ ਨਿਰਮਾਣ ਕਾਰਜ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਤਾਂ ਮਾਲਕ ਦੇ ਨਾਮ ‘ਤੇ ਹੀ ਹੈ, ਪਰ ਬਿਨ੍ਹਾਂ ਕਿਸੇ ਨਕਸਾ ਪਾਸ ਕਰਵਾਇਆਂ ਹੀ ਮਾਲਕ ਵੱਲੋਂ ਤਿੰਨ ਮੰਜਿਲਾ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ, ਜਿਸ ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਵੱਲੋਂ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਮਾਮੂਨ ਵਿਖੇ ਨਜਾਇਜ ਤੋਰ ਤੇ ਕੀਤਾ ਜਾ ਰਿਹਾ ਕਾਲੋਨੀ ਦਾ ਨਿਰਮਾਣ ਕਾਰਜ਼ ਵੀ ਰੋਕਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬਣਾਈ ਜਾ ਰਹੀ ਨਜਾਇਜ ਕਾਲੋਨੀ ਵਿੱਚ ਪਲਾਟ ਕੱਟੇ ਗਏ ਹਨ ਅਤੇ ਗਲੀਆਂ ਵਿੱਚ ਇੰਟਰਲਾੱਕ ਟਾਇਲ ਲਗਾਈ ਗਈ ਹੈ ਨਾਲ ਹੀ ਬਿਜਲੀ ਦੇ ਲਈ ਖੰਬੇ ਵੀ ਲਗਾਏ ਗਏ ਹਨ ਜਿਸ ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਵੱਲੋਂ ਇੰਟਰ ਲਾਕ ਟਾਇਲਾਂ ਅਤੇ ਖੰਬੇ ਪੁੱਟ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕਾਲੋਨੀ ਜਿਸ ਵਿਅਕਤੀ ਵੱਲੋਂ ਬਣਾਈ ਜਾ ਰਹੀ ਸੀ।ਪਹਿਲਾ ਵੀ ਇਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ ਅਤੇ ਨੋਟਿਸ ਵੀ ਭੇਜਿਆ ਗਿਆ ਹੈ।ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ।
Punjab Post Daily Online Newspaper & Print Media