ਧੂਰੀ, 10 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਵਿਖੇ ਅਗਰਵਾਲ ਵੂਮੈਨ ਸਭਾ ਵਲੋਂ ਧੀਆਂ ਦੀ ਲੋਹੜੀ ਨੂੰ
ਸਮਰਪਿਤ ਵਿਸ਼ੇਸ਼ ਸਮਾਗਮ ਅਗਰਵਾਲ ਵੂਮੈਨ ਸਭਾ ਦੀ ਪ੍ਰਧਾਨ ਸ਼੍ਰੀਮਤੀ ਪੂਜਾ ਜ਼ਿੰਦਲ ਦੀ ਅਗਵਾਈ ‘ਚ ਕਰਵਾਇਆ ਗਿਆ।ਸਭਾ ਦੀ ਜ਼ਿਲਾ੍ਹ ਪ੍ਰਧਾਨ ਸ਼੍ਰੀਮਤੀ ਰੇਵਾ ਛਾਹੜੀਆ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋ ਕੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸੰਸਥਾ ਦੀਆਂ ਮਹਿਲਾ ਮੈਂਬਰਾਂ ਵੱਲੋਂ ਮਹਾਰਾਜਾ ਅੱਗਰਸੈਨ ਦੇ ਬੁੱਤ ਅੱਗੇ ਦੀਪ ਜਗਾ ਕੇ ਪੂਜਾ-ਅਰਚਨਾ ਕੀਤੀ ਗਈ।
ਸੱਭਿਆਚਾਰਕ ਪ੍ਰੋਗਰਾਮ ਵਿੱਚ ਅੰਜੂ ਗੁਪਤਾ ਗਰੁੱਪ ਵੱਲੋਂ ਪੰਜਾਬੀ ਡਾਂਸ, ਨਿਧੀ ਐਂਡ ਸੁਨੀਤਾ ਜ਼ਿੰਦਲ ਗਰੁੱਪ ਵੱਲੋਂ ਲੋਕ ਨਾਚ, ਸੀਮਾ ਐਂਡ ਕਨਿਕਾ ਗਰੁੱਪ ਵੱਲੋਂ ਗਿੱਧੇ ਦੀ ਪੇਸ਼ਕਾਰੀ ਕਰਦਿਆਂ ਪੰਜਾਬ ਦੇ ਪੁਰਾਤਨ ਵਿਰਸੇ ਦੀ ਯਾਦ ਕਰਾਉਂਦਿਆਂ ਬੋਲੀਆਂ ਪੇਸ਼ ਕੀਤੀਆਂ ਗਈਆਂ।ਪੂਜਾ ਜਿੰਦਲ ਅਤੇ ਸ਼੍ਰੀਮਤੀ ਰੇਵਾ ਛਾਹੜੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ-ਕੱਲ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਵੱਲੋਂ ਧੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਨਾਲ ਸਮਾਜ ਵਿੱਚ ਜਿੱਥੇ ਧੀਆਂ ਦਾ ਸਤਿਕਾਰ ਵਧਿਆ ਹੈ, ਉੱਥੇ ਹੀ ਲੜਕੀਆਂ ਨੇ ਵੀ ਸਮਾਜ ਵਿੱਚ ਹਰੇਕ ਖੇਤਰ ਵਿੱਚ ਨਾਮਣਾ ਖੱਟ ਕੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਪੁੱਤਰਾਂ ਦੇ ਨਾਲ-ਨਾਲ ਧੀਆਂ ਦੀ ਲੋਹੜੀ ਮਨਾਉਣ ਵਾਲੇ ਮਾਪੇ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਪਰਿਵਾਰਾਂ ਨੂੰ ਪੁੱਤਾਂ ਵਾਂਗ ਹੀ ਧੀਆਂ ਦੀ ਲੋਹੜੀ ਮਨਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਰਾਖੀ, ਰੀਟਾ, ਸੀਮਾ, ਨੀਲਮ ਲਹਿਰੀ, ਅੰਜੂ ਗੁਪਤਾ, ਪ੍ਰਵੀਨ, ਇਸ਼ੀਤਾ, ਜਿੰਮੀ, ਮਧੂ ਬਾਲਾ, ਬਬੀਤਾ ਰਾਣੀ, ਨਿਧੀ, ਨਿਸ਼ੂ, ਨੇਹਾ ਸਿੰਗਲਾ, ਰਾਨੀ ਗੋਇਲ, ਅੰਜੂ ਜਿੰਦਲ, ਰਜਨੀ, ਸ਼ੀਨਾ, ਮੀਨਾ ਕੁਮਾਰੀ, ਊਮਾ, ਕਰੀਤੀਕਾ ਅਤੇ ਆਸ਼ਾ ਸਿੰਗਲਾ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media