Saturday, September 19, 2026

ਵਾਇਸ ਆਫ ਅੰਮ੍ਰਿਤਸਰ ਨੇ ਜ਼ੇਰੇ ਇਲਾਜ਼ ਸ਼ੈਂਕੀ ਦੀ ਕੀਤੀ ਮਾਲੀ ਮਦਦ

ਹੋਰਨਾਂ ਸੰਸਥਾਵਾਂ ਤੇ ਦਾਨੀਆਂ ਨੂੰ ਵੀ ਕੀਤੀ ਅਪੀਲ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਅਮਨ) – ਆਪਣੀ ਜਿੰਦਗੀ ਨਾਲ ਮੌਤ ਦੀ ਲੜ੍ਹਾਈ ਲੜ ਰਹੇ ਸਮਾਜ ਸੇਵੀ ਅਭਿਸ਼ੇਕ ਸ਼ਰਮਾ ਉਰਫ ਸ਼ੈਂਕੀ ਲਈ ਮਦਦ PPNJ1201202001ਲਈ ਸ਼ਹਿਰ ਦੀ ਐਨ.ਜੀ.ਓ ਵਾਇਸ ਆਫ ਅੰਮ੍ਰਿਤਸਰ ਅੱਗੇ ਆਈ ਹੈ।ਸੰਸਥਾ ਦੇ ਪ੍ਰਧਾਨ ਸ਼ੀਨੂੰ ਅਰੋੜਾ ਨੇ ਸੰਸਥਾ ਵਲੋਂ ਸ਼ੈਂਕੀ ਨੂੰ 20 ਹਜਾਰ ਰੁਪਏ ਦੇਣ ਦਾ ਐਲਾਨ ਕਰਦਿਆਂ ਹੋਰ ਦਾਨੀ ਸੰਸਥਾਵਾਂ ਤੇ ਸੁਸਾਇਟੀਆਂ ਨੂੰ ਵੀ ਅੱਗੇ ਆਉੁਣ ਦੀ ਅਪੀਲ ਕੀਤੀ ਹੈ।ਸ਼ੀਨੂੰ ਅਰੋੜਾ ਨੇ ਕਿਹਾ ਕਿ ਹੋਰ ਮਦਦ ਲਈ ਫੰਡ ਇਕੱਠਾ ਕੀਤਾ ਜਾਵੇਗਾ।
ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਡਾ. ਰਕੇਸ਼ ਸ਼ਰਮਾ ਨੇ ਕਿਹਾ ਕਿ ਡਾਕਟਰੀ ਭਾਸ਼ਾ ਅਨੁਸਾਰ ਸ਼ੈਂਕੀ (23) ਪੈਂਕਰੀਆਈਟਸ ਨਾਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੈ।ਇਸ ਬੀਮਾਰੀ ਵਿਚ ਸ਼ਰੀਰ ਦੇ ਅੰਦਰੂਨੀ ਭਾਗ ਡੈਮਜ਼ ਹੁੰਦੇ ਜਾਂਦੇ ਹਨ ਅਤੇ ਪੂਰੇ ਸ਼ਰੀਰ ਵਿਚ ਇਨਫੈਕਸ਼ਨ ਫੈਲ ਜਾਂਦਾ ਹੈ।ਸ਼ੈਂਕੀ ਦੇ ਭਰਾ ਮਾਨਵ ਸ਼ਰਮਾ, ਅਧਿਆਪਕ ਪੰਕਜ ਸ਼ਰਮਾ, ਬੂਆ ਦਾਸ ਬੰਟੀ, ਅਜੇ ਕੁਮਾਰ, ਨਵਜੋਤ ਸਿੰਘ, ਰਿਸ਼ੂ ਮਹਿਰਾ ਨੇ ਦੱਸਿਆ ਕਿ ਸ਼ੈਂਕੀ ਇਸ ਸਮੇਂ ਚੰਡੀਗੜ੍ਹ ਮੋਹਾਲੀ ਦੇ ਮੈਕਸ ਹਸਪਤਾਲ ਵਿਚ ਇਲਾਜ ਅਧੀਨ ਹੈ। ਉਸ ਨੂੰ ਬਚਾਉਣ ਲਈ ਮਾਪਿਆਂ ਵਲੋਂ ਹੁਣ ਤੱਕ 25 ਤੋਂ ਲੱਖ ਖਰਚਿਆ ਜਾ ਚੁੱਕਾ ਹੈ।ਪੜਿਤ ਦੀ ਮਦਦ ਕਰਨ ਵਾਲੇ ਸੱਜਣ ਚਾਹਵਾਨ ਸ਼ੈਂਕੀ ਦੇ ਭਰਾ ਮਾਨਵ ਸ਼ਰਮਾ ਨਾਲ 70090-39082 ਤੇ ਸੰਪਰਕ ਕਰ ਸਕਦੇ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply