ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਅਮਨ) – ਨਾਹਰ ਪ੍ਰੋਡਕਸ਼ਨ ਵਲੋਂ ਅੰਮ੍ਰਿਤਸਰ ‘ਚ ਪੇਸ਼ ਕੀਤੇ ਜਾਣ ਵਾਲੇ ‘ਕੌਫੀ ਵਿਦ ਕਰੀਨਾ’ ਸ਼ੋਅ ਵਿੱਚ ਸੈਲੀਬ੍ਰਿਟੀ
ਸ਼ਹਿਰੀਆਂ ਦੇ ਰੂਬਰੂ ਹੋਣਗੇ। ਸ਼ੋਅ ਦੀ ਆਰਗੇਨਾਈਜ਼ਰ ਮੈਡਮ ਕਰੀਨਾ ਨਾਹਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਉਹ ਫਰਵਰੀ ਦੇ ਦੂਸਰੇ ਹਫਤੇ ‘ਕੌਫੀ ਵਿਦ ਕਰੀਨਾ’ ਸ਼ੋਅ ਲੈ ਕੇ ਆ ਰਹੀ ਹੈ, ਜਿਸ ਵਿੱਚ ਪੰਜਾਬ ਅਤੇ ਬਾਲੀਵੁੱਡ ਦੇ ਸੈਲੀਬ੍ਰਿਟੀ ਹਿੱਸਾ ਲੈਣਗੇ।ਇਹ ਸ਼ੋਅ ਉਨ੍ਹਾਂ ਲੋਕਾਂ ਲਈ ਹੈ ਜੋ ਸੈਲੀਬ੍ਰਿਟੀ ਦੀ ਜ਼ਿੰਦਗੀ ਨਾਲ ਜੁੜੇ ਹੋਏ ਕੁੱਝ ਪਲਾਂ ਨੂੰ ਜਾਣਨਾ ਚਾਹੁੰਦੇ ਹਨ।ਕਰੀਨਾ ਨੇ ਅੱਗੇ ਅੱਗ ਕਿਹਾ ਕਿ ਇਹ ਸ਼ੋਅ ਤਕਰੀਬਨ ਕਪਿਲ ਨਾਈਟ ਵਾਂਗ ਹੋਵੇਗਾ।ਉਹ ਕਪਿਲ ਦੀ ਨਕਲ ਤੇ ਨਹੀਂ ਕਰ ਸਕਦੀ ਲੇਕਿਨ ਛੋਟੀ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media