Saturday, September 19, 2026

ਦੇਸ਼ ਪਰਾਏ

Lohri Betiਹੱਸਦਾ ਰਹੇ ਉਹ ਵੇਹੜਾ ਜਿਥੇ ਬਚਪਨ ਵਿੱਚ
ਖੇਡਾ ਖੇਡੀ ਲੁੱਟੀਆਂ ਮੌਜ ਬਹਾਰਾਂ
ਸਦਾ ਮਹਿਕਾਂ ਵੰਡਦਾ ਰਹੇ ਮੇਰੇ ਬਾਬੁਲ ਦਾ ਵੇਹੜਾ
ਖਿੜਦੀਆਂ ਰਹਿਣ ਗੁਲਜ਼ਾਰਾਂ
ਬੜੀਆਂ ਨੇ ਖੇਡਾਂ ਜੱਗ ‘ਤੇ, ਪਰ ਇਹ ਖੇਡ ਅਵੱਲੀ ਨੀ।
ਨੀ ਮਾਏ ਤੇਰੀ ਲਾਡੋ ਅੱਜ ਹੋ ਪ੍ਰਦੇਸਣ
ਕਿਸੇ ਦੇਸ਼ ਪਰਾਏ ਚੱਲੀ ਨੀ………

ਮਾਫ ਕਰ ਦਿਓ ਵੀਰੋ ਕਹੀ ਸੁਣੀ ਕੋਈ ਮੇਰੀ
ਸਦਾ ਭੈਣਾਂ ਦੇ ਮੂਹੋਂ ਨਿਕਲਣ ਦੁਆਵਾ
ਥੋਡੀ ਹੋਵੇ ਉਮਰ ਲੰਮੇਰੀ
ਕਿਓਂ ਰੋ ਰੋ ਹੋ ਗਈ ਏ, ਭਾਬੋ ਤੂੰ ਝੱਲੀ ਨੀ।
ਨੀ ਮਾਏ ਤੇਰੀ ਲਾਡੋ ਅੱਜ ਹੋ ਪ੍ਰਦੇਸਣ
ਕਿਸੇ ਦੇਸ਼ ਪਰਾਏ ਚੱਲੀ ਨੀ………

ਵੇ ਬਾਬੁਲ ਕਹਿੰਦੇ ਨੇ ਧੀਆਂ ਅਤੇ ਚਿੜੀਆਂ ਨੇ
ਕਿਧਰੇ ਦੂਰ ਦੁਰਾਡੇ ਉੱਡ ਜਾਣਾ ਏ ਇਹ ਚਿੜੀਆ ਦਾ ਚੰਬਾ
ਕੁੜੀਆਂ ਚਿੜੀਆਂ ਨੂੰ ਆਖਰ ਦੇਸ਼ ਪਰਾਏ ਜਾਣਾ ਪੈਂਦਾ
ਰੋ ਨਾ ਨੀ ਛੋਟੀਏ ਭੈਣੇ, ਦੇ ਦਿਲ ਨੂੰ ਤਸੱਲੀ ਨੀ।
ਨੀ ਮਾਏ ਤੇਰੀ ਲਾਡੋ ਅੱਜ ਹੋ ਪ੍ਰਦੇਸਣ
ਕਿਸੇ ਦੇਸ਼ ਪਰਾਏ ਚੱਲੀ ਨੀ………

Baltej Sandhu1

 

 

ਬਲਤੇਜ ਸੰਧੂ
ਬੁਰਜ਼ ਲੱਧਾ, ਬਠਿੰਡਾ।
ਮੋ – 94658 18158

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply