Wednesday, April 22, 2026

ਪਿੰਡ ਦੇਵਲਾਂਵਾਲਾ ਵਿਖੇ ਵੂਮੈਨ ਟੇਲਰ ਦੀ ਟੇ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ

ਕਪੂਰਥਲਾ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਵਲੋਂ ਪੇਂਡੂ ਵਿਕਾਸ ਵਿਭਾਗ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਪੂਰਥਲਾ PPN1501202014ਵਿਖੇ ਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ, ਜਿਸ ਵਿੱਚ ਵੱਖ- ਵੱਖ ਕਿਤਿਆਂ ਦੀ ਟੇ੍ਰਨਿੰਗ ਦੇ ਕੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜ਼ਗਾਰ ਮੁਹਈਆ ਕਰਵਾਉਣ ਦੀ ਲੜੀ ਨੂੰ ਅੱਗੇ ਵਧਾਉਂਦਿਆ ਹੋਇਆ ਸੰਸਥਾ ਵਲੋਂ ਪਿੰਡ ਦੇਵਲਾਂਵਾਲਾ ਵਿਖੇ ਸੰਸਥਾ ਵਲੋਂ ਵੂਮੈਨ ਟੇਲਰ ਦੀ ਟੇ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ।ਦਰਸ਼ਨ ਲਾਲ ਭੱਲਾ ਚੀਫ ਐਲ਼.ਡੀ.ਐਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਉਨਾਂ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣਾ ਕਾਰੋਬਾਰ ਸ਼ੁਰੂ ਕਰਕੇ ਸਵੈ-ਨਿਰਭਰ ਬਣਨ, ਸਵੈ-ਰੋਜ਼ਗਾਰ ਅਪਣਾਉਣ ਤਾਂ ਬੈਂਕਾਂ ਉਨ੍ਹਾਂ ਦੀ ਵਿੱਤੀ ਸਹਾਇਤਾ ਲਈ ਹਮੇਸ਼ਾਂ ਤਿਆਰ ਹਨ। ਸੰਸਥਾ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਦਸਿਆ ਕਿ ਸੰਸਥਾ ਵਿੱਚ ਵੱਖ-ਵੱਖ ਕਿੱਤਿਆਂ ਵਿੱਚ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਦੇ ਖਾਣ ਪੀਣ ਦਾ ਪ੍ਰੰਬਧ ਵੀ ਮੁਫਤ ਕੀਤਾ ਜਾਂਦਾ ਹੈ।ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆਂ ਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜ਼ਾ ਪ੍ਰਾਪਤ ਕਰਨ ਵਿੱਚ ਮਦਦ ਵੀ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸੰਸਥਾ ਵਲੋਂ ਮੋਬਾਇਲ ਰਿਪੇਅਰਿੰਗ, ਕੰਪਿਉਟਰਾਇਜ਼ਡ ਅਕਾਊਂਟਿੰਗ, ਇਲੈਕਟ੍ਰੀਸ਼ਨ, ਪਲੰਬਰ, ਸਾਫਟ ਟੁਆਏਜ਼ ਮੇਕਿੰਗ ਵਰਗੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਜ਼ਰੂੁੁਰਤਮੰਦ ਸਿੱਖਿਆਰਥੀ ਸੰਸਥਾ ਵਿੱਚ ਆ ਕੇ ਆਪਣਾ ਨਾਮ ਦਰਜ਼ ਕਰਵਾਉਣ।
ਇਸ ਮੌਕੇ ਤੇ ਮਿਸ ਅਲਕਾ, ਮਿਸ ਪ੍ਰਿਆ, ਮਿਸ ਜੋਤੀ ਲੋਟੀਆ, ਮਿਸ ਵਰਿੰਦਰਜੀਤ ਕੌਰ, ਮਿਸ ਕੁਲਦੀਪ ਕੌਰ, ਅਮਰਜੀਤ ਸਿੰਘ ਜੀ.ੳ.ਜੀ ਅਤੇ ਵੀਰ ਸਿੰਘ ਸਰਪੰਚ ਪਿੰਡ ਦੇਵਲਾਂਵਾਲਾ ਵੀ ਹਾਜ਼ਰ ਸਨ ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply